9ਜਦੋਂ ਤੁਸੀਂ ਆਪਣੀ ਖੜ੍ਹੀ ਫਸਲ ਨੂੰ ਦਾਤਰੀ ਲਾਉਣੀ ਸ਼ੁਰੂ ਕਰੋ, ਉਸ ਸਮੇਂ ਤੋਂ ਸ਼ੁਰੂ ਕਰਕੇ ਤੁਸੀਂ ਸੱਤ ਹਫ਼ਤੇ ਗਿਣ ਲਿਓ।
10ਤਦ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਰਕਤ ਦੇ ਅਨੁਸਾਰ ਉਸ ਦੇ ਲਈ ਆਪਣੀ ਖੁਸ਼ੀ ਦੀ ਭੇਟ ਦੇ ਨਜ਼ਰਾਨੇ ਦੇ ਕੇ ਹਫ਼ਤਿਆਂ ਦਾ ਤਿਉਹਾਰ ਮਨਾਇਓ।
11ਅਤੇ ਆਪਣੇ ਯਾਹਵੇਹ ਦੇ ਅੱਗੇ ਉਸ ਥਾਂ ਉੱਤੇ ਅਨੰਦ ਕਰੋ ਜਿਸ ਨੂੰ ਉਹ ਆਪਣੇ ਨਾਮ ਲਈ ਨਿਵਾਸ ਲਈ ਚੁਣੇਗਾ, ਤੁਸੀਂ ਅਤੇ ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਨਗਰਾਂ ਵਿੱਚ ਲੇਵੀ ਅਤੇ ਪਰਦੇਸੀ, ਯਤੀਮਾਂ ਅਤੇ ਵਿਧਵਾਵਾਂ ਜੋ ਤੁਹਾਡੇ ਵਿਚਕਾਰ ਰਹਿੰਦੀਆਂ ਹਨ।
12ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗ਼ੁਲਾਮ ਸੀ ਅਤੇ ਇਨ੍ਹਾਂ ਹੁਕਮਾਂ ਨੂੰ ਧਿਆਨ ਨਾਲ ਮੰਨੋ ਅਤੇ ਪੂਰਾ ਕਰੋ।
13ਜਦੋਂ ਤੁਸੀਂ ਆਪਣੇ ਪਿੜ ਅਤੇ ਦਾਖ਼ਰਸ ਦੇ ਕੋਹਲੂ ਤੋਂ ਆਪਣਾ ਮਾਲ ਇਕੱਠਾ ਕਰ ਲਿਆ ਹੋਵੇ, ਤਦ ਤੁਸੀਂ ਸੱਤ ਦਿਨਾਂ ਤੱਕ ਡੇਰਿਆਂ ਦਾ ਪਰਬ ਮਨਾਇਓ।