11ਅਤੇ ਆਪਣੇ ਯਾਹਵੇਹ ਦੇ ਅੱਗੇ ਉਸ ਥਾਂ ਉੱਤੇ ਅਨੰਦ ਕਰੋ ਜਿਸ ਨੂੰ ਉਹ ਆਪਣੇ ਨਾਮ ਲਈ ਨਿਵਾਸ ਲਈ ਚੁਣੇਗਾ, ਤੁਸੀਂ ਅਤੇ ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਨਗਰਾਂ ਵਿੱਚ ਲੇਵੀ ਅਤੇ ਪਰਦੇਸੀ, ਯਤੀਮਾਂ ਅਤੇ ਵਿਧਵਾਵਾਂ ਜੋ ਤੁਹਾਡੇ ਵਿਚਕਾਰ ਰਹਿੰਦੀਆਂ ਹਨ।
12ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗ਼ੁਲਾਮ ਸੀ ਅਤੇ ਇਨ੍ਹਾਂ ਹੁਕਮਾਂ ਨੂੰ ਧਿਆਨ ਨਾਲ ਮੰਨੋ ਅਤੇ ਪੂਰਾ ਕਰੋ।
13ਜਦੋਂ ਤੁਸੀਂ ਆਪਣੇ ਪਿੜ ਅਤੇ ਦਾਖ਼ਰਸ ਦੇ ਕੋਹਲੂ ਤੋਂ ਆਪਣਾ ਮਾਲ ਇਕੱਠਾ ਕਰ ਲਿਆ ਹੋਵੇ, ਤਦ ਤੁਸੀਂ ਸੱਤ ਦਿਨਾਂ ਤੱਕ ਡੇਰਿਆਂ ਦਾ ਪਰਬ ਮਨਾਇਓ।
14ਆਪਣੇ ਤਿਉਹਾਰ ਵਿੱਚ ਖੁਸ਼ੀ ਮਨਾਓ, ਤੁਸੀਂ ਅਤੇ ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ ਅਤੇ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਜੋ ਤੁਹਾਡੇ ਨਗਰਾਂ ਵਿੱਚ ਰਹਿੰਦੇ ਹਨ।
15ਸੱਤਾਂ ਦਿਨਾਂ ਤੱਕ ਆਪਣੇ ਪਰਮੇਸ਼ਵਰ ਦੇ ਲਈ ਤਿਉਹਾਰ ਮਨਾਓ ਜਿੱਥੇ ਯਾਹਵੇਹ ਚੁਣੇਗਾ ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਡੀ ਸਾਰੀ ਵਾਢੀ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ।