4ਤੁਹਾਡੀ ਸਾਰੀ ਧਰਤੀ ਵਿੱਚ ਸੱਤਾਂ ਦਿਨਾਂ ਤੱਕ ਕੋਈ ਖਮੀਰ ਨਾ ਵੇਖਿਆ ਜਾਵੇ, ਪਹਿਲੇ ਦਿਨ ਦੀ ਸ਼ਾਮ ਨੂੰ ਜੋ ਵੀ ਮਾਸ ਤੁਸੀਂ ਚੜ੍ਹਾਓ ਉਹ ਸਵੇਰ ਤੱਕ ਨਾ ਰਹਿਣ ਦਿਓ।
5ਤੁਸੀਂ ਕਿਸੇ ਵੀ ਨਗਰ ਵਿੱਚ ਪਸਾਹ ਦੀ ਬਲੀ ਨਾ ਚੜ੍ਹਾਉਣਾ, ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ।
6ਸਿਵਾਏ ਉਸ ਥਾਂ ਦੇ ਜਿਸ ਨੂੰ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਦੇ ਆਦਰ ਦੀ ਸਥਾਪਨਾ ਲਈ ਨਿਯੁਕਤ ਕਰੇਗਾ, ਉੱਥੇ ਤੁਸੀਂ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਪਸਾਹ ਦੀ ਭੇਟ ਚੜ੍ਹਾਓਗੇ, ਉਸੇ ਸਮੇਂ ਜਦੋਂ ਤੁਸੀਂ ਮਿਸਰ ਦੀ ਧਰਤੀ ਛੱਡ ਦਿੱਤੀ ਸੀ ਜਦ ਤੁਸੀਂ ਮਿਸਰ ਤੋਂ ਨਿਕਲੇ ਸੀ।
7ਇਸ ਨੂੰ ਭੁੰਨ ਕੇ ਉਸ ਥਾਂ ਉੱਤੇ ਖਾਓ ਜੋ ਤੁਹਾਡਾ ਪਰਮੇਸ਼ਵਰ ਚੁਣੇਗਾ, ਫ਼ੇਰ ਸਵੇਰੇ ਆਪਣੇ ਤੰਬੂਆਂ ਵਿੱਚ ਵਾਪਸ ਪਰਤ ਜਾਓ।
8ਛੇ ਦਿਨਾਂ ਤੱਕ ਪਤੀਰੀ ਰੋਟੀ ਖਾਓ ਅਤੇ ਸੱਤਵੇਂ ਦਿਨ ਯਾਹਵੇਹ ਆਪਣੇ ਪਰਮੇਸ਼ਵਰ ਲਈ ਸਭਾ ਕਰੋ ਅਤੇ ਕੋਈ ਕੰਮ ਨਾ ਕਰੋ।