ਬਿਵਸਥਾ 17

ਤੁਹਾਨੂੰ ਉਹਨਾਂ ਫ਼ੈਸਲਿਆਂ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਉਸ ਸਥਾਨ ਤੋਂ ਦੇਣਗੇ, ਜਿਹੜਾ ਯਾਹਵੇਹ ਚੁਣੇਗਾ। ਜੋ ਕੁਝ ਉਹ ਤੁਹਾਨੂੰ ਦੱਸਣ ਤੁਸੀਂ ਪੂਰਨਤਾਈ ਨਾਲ ਉਸ ਦੀ ਪਾਲਣਾ ਕਰਿਓ।

Deuteronomy 17:10 (UKJV) And you shall do according to the sentence, which they of that place which the LORD shall choose shall show you; and you shall observe to do according to all that they inform you:

8ਜੇ ਤੁਹਾਡੀਆਂ ਅਦਾਲਤਾਂ ਵਿੱਚ ਅਜਿਹੇ ਮੁਕੱਦਮੇ ਆਉਂਦੇ ਹਨ ਜਿਨ੍ਹਾਂ ਦਾ ਨਿਆਂ ਕਰਨਾ ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਭਾਵੇਂ ਖੂਨ-ਖਰਾਬਾ, ਮੁਕੱਦਮੇ ਜਾਂ ਹਮਲੇ, ਉਹਨਾਂ ਨੂੰ ਉਸ ਜਗ੍ਹਾ ਉੱਤੇ ਲੈ ਜਾਓ ਜੋ ਤੁਹਾਡਾ ਪਰਮੇਸ਼ਵਰ ਚੁਣੇਗਾ।

9ਲੇਵੀ ਜਾਜਕਾਂ ਕੋਲ ਅਤੇ ਉਸ ਨਿਆਂਕਾਰ ਕੋਲ ਜਾ ਕੇ ਪੁੱਛ-ਗਿੱਛ ਕਰਿਓ, ਜਿਹੜੇ ਉਹਨਾਂ ਦਿਨਾਂ ਵਿੱਚ ਹੋਣਗੇ। ਉਹ ਤੁਹਾਨੂੰ ਉਸ ਗੱਲ ਦਾ ਫੈਸਲਾ ਦੱਸਣਗੇ।

10ਤੁਹਾਨੂੰ ਉਹਨਾਂ ਫ਼ੈਸਲਿਆਂ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਉਸ ਸਥਾਨ ਤੋਂ ਦੇਣਗੇ, ਜਿਹੜਾ ਯਾਹਵੇਹ ਚੁਣੇਗਾ। ਜੋ ਕੁਝ ਉਹ ਤੁਹਾਨੂੰ ਦੱਸਣ ਤੁਸੀਂ ਪੂਰਨਤਾਈ ਨਾਲ ਉਸ ਦੀ ਪਾਲਣਾ ਕਰਿਓ।

11ਜੋ ਕੁਝ ਉਹ ਤੁਹਾਨੂੰ ਸਿਖਾਉਂਦੇ ਹਨ ਅਤੇ ਜੋ ਉਹ ਤੁਹਾਨੂੰ ਦਿੰਦੇ ਹਨ ਉਸ ਅਨੁਸਾਰ ਚੱਲੋ। ਜੋ ਉਹ ਤੁਹਾਨੂੰ ਦੱਸਦੇ ਹਨ, ਉਸ ਤੋਂ ਸੱਜੇ ਜਾਂ ਖੱਬੇ ਪਾਸੇ ਨਾ ਮੁੜੋ।

12ਜੋ ਕੋਈ ਨਿਆਂਕਾਰ ਜਾਂ ਜਾਜਕ ਦੀ ਨਿੰਦਿਆ ਕਰਦਾ ਹੈ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਟਹਿਲ ਸੇਵਾ ਲਈ ਖੜ੍ਹਾ ਹੈ, ਉਹ ਮਨੁੱਖ ਮਾਰ ਦਿੱਤਾ ਜਾਵੇ ਇਸ ਤਰ੍ਹਾਂ ਤੁਸੀਂ ਇਸਰਾਏਲ ਵਿੱਚੋਂ ਬੁਰਾਈ ਨੂੰ ਸਾਫ਼ ਕਰਨਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.