ਬਿਵਸਥਾ 17

ਜੋ ਕੁਝ ਉਹ ਤੁਹਾਨੂੰ ਸਿਖਾਉਂਦੇ ਹਨ ਅਤੇ ਜੋ ਉਹ ਤੁਹਾਨੂੰ ਦਿੰਦੇ ਹਨ ਉਸ ਅਨੁਸਾਰ ਚੱਲੋ। ਜੋ ਉਹ ਤੁਹਾਨੂੰ ਦੱਸਦੇ ਹਨ, ਉਸ ਤੋਂ ਸੱਜੇ ਜਾਂ ਖੱਬੇ ਪਾਸੇ ਨਾ ਮੁੜੋ।

Deuteronomy 17:11 (UKJV) According to the sentence of the law which they shall teach you, and according to the judgment which they shall tell you, you shall do: you shall not decline from the sentence which they shall show you, to the right hand, nor to the left.

9ਲੇਵੀ ਜਾਜਕਾਂ ਕੋਲ ਅਤੇ ਉਸ ਨਿਆਂਕਾਰ ਕੋਲ ਜਾ ਕੇ ਪੁੱਛ-ਗਿੱਛ ਕਰਿਓ, ਜਿਹੜੇ ਉਹਨਾਂ ਦਿਨਾਂ ਵਿੱਚ ਹੋਣਗੇ। ਉਹ ਤੁਹਾਨੂੰ ਉਸ ਗੱਲ ਦਾ ਫੈਸਲਾ ਦੱਸਣਗੇ।

10ਤੁਹਾਨੂੰ ਉਹਨਾਂ ਫ਼ੈਸਲਿਆਂ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਉਸ ਸਥਾਨ ਤੋਂ ਦੇਣਗੇ, ਜਿਹੜਾ ਯਾਹਵੇਹ ਚੁਣੇਗਾ। ਜੋ ਕੁਝ ਉਹ ਤੁਹਾਨੂੰ ਦੱਸਣ ਤੁਸੀਂ ਪੂਰਨਤਾਈ ਨਾਲ ਉਸ ਦੀ ਪਾਲਣਾ ਕਰਿਓ।

11ਜੋ ਕੁਝ ਉਹ ਤੁਹਾਨੂੰ ਸਿਖਾਉਂਦੇ ਹਨ ਅਤੇ ਜੋ ਉਹ ਤੁਹਾਨੂੰ ਦਿੰਦੇ ਹਨ ਉਸ ਅਨੁਸਾਰ ਚੱਲੋ। ਜੋ ਉਹ ਤੁਹਾਨੂੰ ਦੱਸਦੇ ਹਨ, ਉਸ ਤੋਂ ਸੱਜੇ ਜਾਂ ਖੱਬੇ ਪਾਸੇ ਨਾ ਮੁੜੋ।

12ਜੋ ਕੋਈ ਨਿਆਂਕਾਰ ਜਾਂ ਜਾਜਕ ਦੀ ਨਿੰਦਿਆ ਕਰਦਾ ਹੈ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਟਹਿਲ ਸੇਵਾ ਲਈ ਖੜ੍ਹਾ ਹੈ, ਉਹ ਮਨੁੱਖ ਮਾਰ ਦਿੱਤਾ ਜਾਵੇ ਇਸ ਤਰ੍ਹਾਂ ਤੁਸੀਂ ਇਸਰਾਏਲ ਵਿੱਚੋਂ ਬੁਰਾਈ ਨੂੰ ਸਾਫ਼ ਕਰਨਾ।

13ਇਸ ਤਰ੍ਹਾਂ ਸਾਰੇ ਲੋਕ ਸੁਣਨਗੇ ਅਤੇ ਡਰਨਗੇ ਅਤੇ ਫਿਰ ਗਲਤੀ ਨਾ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.