ਬਿਵਸਥਾ 17

ਜੇਕਰ ਕੋਈ ਆਦਮੀ ਜਾਂ ਔਰਤ ਤੁਹਾਡੇ ਵਿੱਚੋਂ ਕਿਸੇ ਇੱਕ ਨਗਰ ਵਿੱਚ ਰਹਿੰਦਾ ਹੈ ਜੋ ਯਾਹਵੇਹ ਤੁਹਾਨੂੰ ਦਿੰਦਾ ਹੈ ਅਤੇ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਆਪਣੇ ਨੇਮ ਦੀ ਉਲੰਘਣਾ ਕਰਦਾ ਹੋਇਆ ਪਾਇਆ ਜਾਂਦਾ ਹੈ।

Deuteronomy 17:2 (UKJV) If there be found among you, within any of your gates which the LORD your God gives you, man or woman, that has wrought wickedness in the sight of the LORD your God, in transgressing his covenant,

1ਆਪਣੇ ਪਰਮੇਸ਼ਵਰ ਦੇ ਅੱਗੇ ਉਹ ਬਲਦ ਜਾਂ ਭੇਡ ਦੀ ਬਲੀ ਨਾ ਚੜ੍ਹਾਓ ਜਿਸ ਵਿੱਚ ਕੋਈ ਨੁਕਸ ਜਾਂ ਦੋਸ਼ ਹੋਵੇ, ਕਿਉਂ ਜੋ ਇਹ ਉਸ ਲਈ ਘਿਣਾਉਣੀ ਗੱਲ ਹੋਵੇਗੀ।

2ਜੇਕਰ ਕੋਈ ਆਦਮੀ ਜਾਂ ਔਰਤ ਤੁਹਾਡੇ ਵਿੱਚੋਂ ਕਿਸੇ ਇੱਕ ਨਗਰ ਵਿੱਚ ਰਹਿੰਦਾ ਹੈ ਜੋ ਯਾਹਵੇਹ ਤੁਹਾਨੂੰ ਦਿੰਦਾ ਹੈ ਅਤੇ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਆਪਣੇ ਨੇਮ ਦੀ ਉਲੰਘਣਾ ਕਰਦਾ ਹੋਇਆ ਪਾਇਆ ਜਾਂਦਾ ਹੈ।

3ਅਤੇ ਮੇਰੇ ਹੁਕਮ ਦੇ ਉਲਟ ਹੋਰ ਦੇਵਤਿਆਂ ਦੀ ਪੂਜਾ ਕਰਨ ਲਗੇ ਜਾਂ ਸੂਰਜ ਜਾਂ ਚੰਦ ਜਾਂ ਅਕਾਸ਼ ਦੇ ਤਾਰਿਆਂ ਨੂੰ ਮੱਥਾ ਟੇਕਿਆ ਹੋਵੇ,

4ਅਤੇ ਇਹ ਤੁਹਾਡੇ ਧਿਆਨ ਵਿੱਚ ਲਿਆਂਦਾ ਗਿਆ ਹੈ, ਤਾਂ ਤੁਸੀਂ ਇਸ ਦੀ ਚੰਗੀ ਤਰ੍ਹਾਂ ਜਾਂਚ ਕਰੋ। ਜੇ ਇਹ ਸੱਚ ਹੈ ਅਤੇ ਇਹ ਸਾਬਤ ਹੋ ਗਿਆ ਹੈ ਕਿ ਇਹ ਘਿਣਾਉਣੀ ਗੱਲ ਇਸਰਾਏਲ ਵਿੱਚ ਹੀ ਕੀਤੀ ਗਈ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.