1ਆਪਣੇ ਪਰਮੇਸ਼ਵਰ ਦੇ ਅੱਗੇ ਉਹ ਬਲਦ ਜਾਂ ਭੇਡ ਦੀ ਬਲੀ ਨਾ ਚੜ੍ਹਾਓ ਜਿਸ ਵਿੱਚ ਕੋਈ ਨੁਕਸ ਜਾਂ ਦੋਸ਼ ਹੋਵੇ, ਕਿਉਂ ਜੋ ਇਹ ਉਸ ਲਈ ਘਿਣਾਉਣੀ ਗੱਲ ਹੋਵੇਗੀ।
2ਜੇਕਰ ਕੋਈ ਆਦਮੀ ਜਾਂ ਔਰਤ ਤੁਹਾਡੇ ਵਿੱਚੋਂ ਕਿਸੇ ਇੱਕ ਨਗਰ ਵਿੱਚ ਰਹਿੰਦਾ ਹੈ ਜੋ ਯਾਹਵੇਹ ਤੁਹਾਨੂੰ ਦਿੰਦਾ ਹੈ ਅਤੇ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਆਪਣੇ ਨੇਮ ਦੀ ਉਲੰਘਣਾ ਕਰਦਾ ਹੋਇਆ ਪਾਇਆ ਜਾਂਦਾ ਹੈ।
3ਅਤੇ ਮੇਰੇ ਹੁਕਮ ਦੇ ਉਲਟ ਹੋਰ ਦੇਵਤਿਆਂ ਦੀ ਪੂਜਾ ਕਰਨ ਲਗੇ ਜਾਂ ਸੂਰਜ ਜਾਂ ਚੰਦ ਜਾਂ ਅਕਾਸ਼ ਦੇ ਤਾਰਿਆਂ ਨੂੰ ਮੱਥਾ ਟੇਕਿਆ ਹੋਵੇ,