ਬਿਵਸਥਾ 18

ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, “ਅਸੀਂ ਕਿਵੇਂ ਜਾਣ ਸਕਦੇ ਹਾਂ ਕੋਈ ਸੰਦੇਸ਼ ਯਾਹਵੇਹ ਦੁਆਰਾ ਨਹੀਂ ਬੋਲਿਆ ਗਿਆ ਹੈ?”

Deuteronomy 18:21 (UKJV) And if you say in yours heart, How shall we know the word which the LORD has not spoken?

19ਮੈਂ ਆਪ ਹਰ ਉਸ ਵਿਅਕਤੀ ਦਾ ਲੇਖਾ ਲਵਾਂਗਾ ਜੋ ਮੇਰੀਆਂ ਗੱਲਾਂ ਨਾ ਸੁਣੇਗਾ ਜੋ ਨਬੀ ਮੇਰੇ ਨਾਮ ਉੱਤੇ ਬੋਲਦਾ ਹੈ।

20ਪਰ ਜਿਹੜਾ ਨਬੀ ਮੇਰੇ ਨਾਮ ਉੱਤੇ ਉਹ ਕੁਝ ਬੋਲਣ ਦੀ ਸੋਚਦਾ ਹੈ ਜਿਸਦਾ ਮੈਂ ਹੁਕਮ ਨਹੀਂ ਦਿੱਤਾ ਹੈ ਜਾਂ ਜਿਹੜਾ ਨਬੀ ਦੂਜੇ ਦੇਵਤਿਆਂ ਦੇ ਨਾਮ ਉੱਤੇ ਬੋਲਦਾ ਹੈ, ਉਹ ਨਬੀ ਮਾਰਿਆ ਜਾਵੇ।”

21ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, “ਅਸੀਂ ਕਿਵੇਂ ਜਾਣ ਸਕਦੇ ਹਾਂ ਕੋਈ ਸੰਦੇਸ਼ ਯਾਹਵੇਹ ਦੁਆਰਾ ਨਹੀਂ ਬੋਲਿਆ ਗਿਆ ਹੈ?”

22ਜੇਕਰ ਕੋਈ ਨਬੀ ਯਾਹਵੇਹ ਦੇ ਨਾਮ ਉੱਤੇ ਕੁਝ ਬੋਲੇ ਅਤੇ ਉਹ ਵਾਪਰਦਾ ਜਾਂ ਪੂਰਾ ਨਹੀਂ ਹੁੰਦਾ, ਤਾਂ ਇਹ ਗੱਲ ਯਾਹਵੇਹ ਨੇ ਨਹੀਂ ਬੋਲੀ। ਉਸ ਨਬੀ ਨੇ ਹੰਕਾਰ ਨਾਲ ਗੱਲ ਕੀਤੀ ਹੈ, ਇਸ ਲਈ ਘਬਰਾਓ ਨਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.