18ਮੈਂ ਉਹਨਾਂ ਦੇ ਲਈ ਉਹਨਾਂ ਦੇ ਭਰਾ ਇਸਰਾਏਲੀਆਂ ਵਿੱਚੋਂ ਤੇਰੇ ਵਰਗਾ ਇੱਕ ਨਬੀ ਖੜ੍ਹਾ ਕਰਾਂਗਾ ਅਤੇ ਮੈਂ ਆਪਣੇ ਬਚਨ ਉਹ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਉਹਨਾਂ ਨੂੰ ਉਹ ਸਭ ਕੁਝ ਦੱਸੇਗਾ ਜਿਸਦਾ ਮੈਂ ਉਸਨੂੰ ਹੁਕਮ ਦੇਵਾਂਗਾ।
19ਮੈਂ ਆਪ ਹਰ ਉਸ ਵਿਅਕਤੀ ਦਾ ਲੇਖਾ ਲਵਾਂਗਾ ਜੋ ਮੇਰੀਆਂ ਗੱਲਾਂ ਨਾ ਸੁਣੇਗਾ ਜੋ ਨਬੀ ਮੇਰੇ ਨਾਮ ਉੱਤੇ ਬੋਲਦਾ ਹੈ।
20ਪਰ ਜਿਹੜਾ ਨਬੀ ਮੇਰੇ ਨਾਮ ਉੱਤੇ ਉਹ ਕੁਝ ਬੋਲਣ ਦੀ ਸੋਚਦਾ ਹੈ ਜਿਸਦਾ ਮੈਂ ਹੁਕਮ ਨਹੀਂ ਦਿੱਤਾ ਹੈ ਜਾਂ ਜਿਹੜਾ ਨਬੀ ਦੂਜੇ ਦੇਵਤਿਆਂ ਦੇ ਨਾਮ ਉੱਤੇ ਬੋਲਦਾ ਹੈ, ਉਹ ਨਬੀ ਮਾਰਿਆ ਜਾਵੇ।”
21ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, “ਅਸੀਂ ਕਿਵੇਂ ਜਾਣ ਸਕਦੇ ਹਾਂ ਕੋਈ ਸੰਦੇਸ਼ ਯਾਹਵੇਹ ਦੁਆਰਾ ਨਹੀਂ ਬੋਲਿਆ ਗਿਆ ਹੈ?”
22ਜੇਕਰ ਕੋਈ ਨਬੀ ਯਾਹਵੇਹ ਦੇ ਨਾਮ ਉੱਤੇ ਕੁਝ ਬੋਲੇ ਅਤੇ ਉਹ ਵਾਪਰਦਾ ਜਾਂ ਪੂਰਾ ਨਹੀਂ ਹੁੰਦਾ, ਤਾਂ ਇਹ ਗੱਲ ਯਾਹਵੇਹ ਨੇ ਨਹੀਂ ਬੋਲੀ। ਉਸ ਨਬੀ ਨੇ ਹੰਕਾਰ ਨਾਲ ਗੱਲ ਕੀਤੀ ਹੈ, ਇਸ ਲਈ ਘਬਰਾਓ ਨਾ।