ਬਿਵਸਥਾ 18

ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਅਤੇ ਉਹਨਾਂ ਦੀ ਸੰਤਾਨ ਨੂੰ ਤੁਹਾਡੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ ਕਿ ਉਹ ਹਮੇਸ਼ਾ ਯਾਹਵੇਹ ਦੇ ਨਾਮ ਵਿੱਚ ਖੜ੍ਹੇ ਰਹਿਣ ਅਤੇ ਸੇਵਾ ਕਰਨ।

Deuteronomy 18:5 (UKJV) For the LORD your God has chosen him out of all your tribes, to stand to minister in the name of the LORD, him and his sons for ever.

3ਲੋਕਾਂ ਵੱਲੋਂ ਜਿਹੜੇ ਬਲੀ ਚੜ੍ਹਾਉਂਦੇ ਹਨ, ਜਾਜਕਾਂ ਦਾ ਇਹ ਹੱਕ ਹੋਵੇਗਾ, ਭਾਵੇਂ ਉਹ ਬਲਦ ਚੜ੍ਹਾਉਣ ਭਾਵੇਂ ਲੇਲਾ, ਉਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਢਿੱਡ ਦੇਣ।

4ਤੁਸੀਂ ਉਹਨਾਂ ਨੂੰ ਆਪਣੇ ਅੰਨ ਦਾ ਪਹਿਲਾ ਫਲ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦਾ ਤੇਲ ਅਤੇ ਆਪਣੀਆਂ ਭੇਡਾਂ ਦੀ ਕਤਰੀ ਹੋਈ ਪਹਿਲੀ ਉੱਨ ਦਿਓ।

5ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਅਤੇ ਉਹਨਾਂ ਦੀ ਸੰਤਾਨ ਨੂੰ ਤੁਹਾਡੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ ਕਿ ਉਹ ਹਮੇਸ਼ਾ ਯਾਹਵੇਹ ਦੇ ਨਾਮ ਵਿੱਚ ਖੜ੍ਹੇ ਰਹਿਣ ਅਤੇ ਸੇਵਾ ਕਰਨ।

6ਜੇਕਰ ਕੋਈ ਲੇਵੀ ਇਸਰਾਏਲ ਦੇ ਕਿਸੇ ਵੀ ਨਗਰ ਵਿੱਚ ਆਵੇ ਜਿੱਥੇ ਉਹ ਪਰਦੇਸੀ ਹੋ ਕੇ ਰਹਿੰਦਾ ਹੈ, ਅਤੇ ਆਪਣੇ ਦਿਲ ਦੀ ਸਾਰੀ ਇੱਛਿਆ ਨਾਲ ਉਸ ਸਥਾਨ ਨੂੰ ਜਾਵੇ ਜਿਹੜਾ ਯਾਹਵੇਹ ਚੁਣੇਗਾ।

7ਉਹ ਆਪਣੇ ਸਾਰੇ ਲੇਵੀਆਂ ਭਰਾਵਾਂ ਵਾਂਗ ਪਰਮੇਸ਼ਵਰ ਦੇ ਨਾਮ ਉੱਤੇ ਸੇਵਾ ਕਰ ਸਕਦਾ ਹੈ ਜੋ ਯਾਹਵੇਹ ਦੀ ਹਜ਼ੂਰੀ ਵਿੱਚ ਸੇਵਾ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.