ਬਿਵਸਥਾ 19

ਤਾਂ ਉਸ ਸ਼ਹਿਰ ਦੇ ਬਜ਼ੁਰਗ ਕਿਸੇ ਨੂੰ ਭੇਜ ਕੇ ਉਸ ਨੂੰ ਸ਼ਹਿਰ ਵਿੱਚੋਂ ਵਾਪਸ ਲਿਆਉਣ ਅਤੇ ਮਾਰਨ ਲਈ ਖੂਨ ਦਾ ਬਦਲਾ ਲੈਣ ਵਾਲੇ ਦੇ ਹਵਾਲੇ ਕੀਤਾ ਜਾਵੇ।

Deuteronomy 19:12 (UKJV) Then the elders of his city shall send and fetch him thence, and deliver him into the hand of the avenger of blood, that he may die.

10ਅਜਿਹਾ ਇਸ ਲਈ ਕਰੋ ਤਾਂ ਜੋ ਤੁਹਾਡੀ ਧਰਤੀ ਵਿੱਚ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਮਿਰਾਸ ਵਜੋਂ ਦੇ ਰਿਹਾ ਹੈ, ਨਿਰਦੋਸ਼ਾਂ ਦਾ ਖੂਨ ਨਾ ਵਹਾਇਆ ਜਾਵੇ ਅਤੇ ਤੁਸੀਂ ਖੂਨ-ਖਰਾਬੇ ਦੇ ਦੋਸ਼ੀ ਨਾ ਹੋਵੋ।

11ਪਰ ਜੇ ਕੋਈ ਨਫ਼ਰਤ ਦੇ ਕਾਰਨ ਕਿਸੇ ਗੁਆਂਢੀ ਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਹਮਲਾ ਕਰਕੇ ਉਸਨੂੰ ਮਾਰ ਸੁੱਟੇ ਅਤੇ ਫਿਰ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਭੱਜ ਜਾਵੇ,

12ਤਾਂ ਉਸ ਸ਼ਹਿਰ ਦੇ ਬਜ਼ੁਰਗ ਕਿਸੇ ਨੂੰ ਭੇਜ ਕੇ ਉਸ ਨੂੰ ਸ਼ਹਿਰ ਵਿੱਚੋਂ ਵਾਪਸ ਲਿਆਉਣ ਅਤੇ ਮਾਰਨ ਲਈ ਖੂਨ ਦਾ ਬਦਲਾ ਲੈਣ ਵਾਲੇ ਦੇ ਹਵਾਲੇ ਕੀਤਾ ਜਾਵੇ।

13ਤੁਸੀਂ ਉਸ ਦੇ ਉੱਤੇ ਤਰਸ ਨਾ ਖਾਓ ਪਰ ਤੁਸੀਂ ਨਿਰਦੋਸ਼ ਦੇ ਖੂਨ ਨੂੰ ਇਸਰਾਏਲ ਵਿੱਚੋਂ ਮਿਟਾ ਦਿਓ ਤਾਂ ਜੋ ਤੁਹਾਡਾ ਭਲਾ ਹੋਵੇ।

14ਆਪਣੇ ਗੁਆਂਢੀ ਦੇ ਸੀਮਾ ਦੇ ਪੱਥਰ ਨੂੰ ਆਪਣੇ ਪੂਰਵਜਾਂ ਦੁਆਰਾ ਸਥਾਪਿਤ ਕੀਤੀ ਗਈ ਵਿਰਾਸਤ ਵਿੱਚ ਜਿਹੜੀ ਧਰਤੀ ਤੁਹਾਨੂੰ ਪ੍ਰਾਪਤ ਹੋਈ ਹੈ, ਉਸ ਨੂੰ ਨਾ ਹਿਲਾਓ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਧਿਕਾਰ ਦੇਣ ਲਈ ਦੇ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.