ਬਿਵਸਥਾ 19

ਨਿਆਂਈਆਂ ਨੂੰ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਗਵਾਹ ਝੂਠਾ ਸਾਬਤ ਹੁੰਦਾ ਹੈ ਅਤੇ ਆਪਣੇ ਭਰਾ ਇਸਰਾਏਲੀ ਦੇ ਵਿਰੁੱਧ ਝੂਠੀ ਗਵਾਹੀ ਦਿੰਦਾ ਹੈ,

Deuteronomy 19:18 (UKJV) And the judges shall make diligent inquisition: and, behold, if the witness be a false witness, and has testified falsely against his brother;

16ਜੇਕਰ ਕੋਈ ਝੂਠਾ ਗਵਾਹ ਕਿਸੇ ਉੱਤੇ ਦੋਸ਼ ਲਾਉਣ ਲਈ ਖੜ੍ਹਾਂ ਹੋਵੇ,

17ਤਾਂ ਉਹ ਦੋਵੇਂ ਮਨੁੱਖ ਜਿਨ੍ਹਾਂ ਦੇ ਵਿੱਚ ਝਗੜਾ ਹੈ ਯਾਹਵੇਹ ਦੇ ਸਨਮੁੱਖ ਅਰਥਾਤ ਉਹਨਾਂ ਦਿਨਾਂ ਦੇ ਜਾਜਕਾਂ ਅਤੇ ਨਿਆਂਈਆਂ ਦੇ ਅੱਗੇ ਖੜ੍ਹੇ ਕੀਤੇ ਜਾਣ।

18ਨਿਆਂਈਆਂ ਨੂੰ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਗਵਾਹ ਝੂਠਾ ਸਾਬਤ ਹੁੰਦਾ ਹੈ ਅਤੇ ਆਪਣੇ ਭਰਾ ਇਸਰਾਏਲੀ ਦੇ ਵਿਰੁੱਧ ਝੂਠੀ ਗਵਾਹੀ ਦਿੰਦਾ ਹੈ,

19ਤਾਂ ਝੂਠੇ ਗਵਾਹ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਯੋਜਨਾ ਬਣਾਈ ਸੀ, ਇਸ ਤਰ੍ਹਾਂ ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।

20ਬਾਕੀ ਦੇ ਲੋਕ ਇਹ ਸੁਣ ਕੇ ਡਰਨਗੇ ਅਤੇ ਤੁਹਾਡੇ ਵਿੱਚ ਅਜਿਹਾ ਬੁਰਾ ਕੰਮ ਫੇਰ ਕਦੇ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.