18ਨਿਆਂਈਆਂ ਨੂੰ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਗਵਾਹ ਝੂਠਾ ਸਾਬਤ ਹੁੰਦਾ ਹੈ ਅਤੇ ਆਪਣੇ ਭਰਾ ਇਸਰਾਏਲੀ ਦੇ ਵਿਰੁੱਧ ਝੂਠੀ ਗਵਾਹੀ ਦਿੰਦਾ ਹੈ,
19ਤਾਂ ਝੂਠੇ ਗਵਾਹ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਯੋਜਨਾ ਬਣਾਈ ਸੀ, ਇਸ ਤਰ੍ਹਾਂ ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।
20ਬਾਕੀ ਦੇ ਲੋਕ ਇਹ ਸੁਣ ਕੇ ਡਰਨਗੇ ਅਤੇ ਤੁਹਾਡੇ ਵਿੱਚ ਅਜਿਹਾ ਬੁਰਾ ਕੰਮ ਫੇਰ ਕਦੇ ਨਹੀਂ ਹੋਵੇਗਾ।
21ਤੁਸੀਂ ਬਿਲਕੁਲ ਤਰਸ ਨਾ ਕਰੋ: ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ।