ਬਿਵਸਥਾ 2

ਜਿਵੇਂ ਕਿ ਏਸਾਓ ਦੇ ਉੱਤਰਾਧਿਕਾਰੀਆਂ ਨੇ ਜੋ ਸੇਈਰ ਵਿੱਚ ਰਹਿੰਦੇ ਸਨ ਅਤੇ ਮੋਆਬੀਆਂ ਨੇ, ਜੋ ਆਰ ਵਿੱਚ ਰਹਿੰਦੇ ਸਨ, ਸਾਡੇ ਲਈ ਕੀਤਾ, ਜਦੋਂ ਤੱਕ ਅਸੀਂ ਯਰਦਨ ਪਾਰ ਕਰਕੇ ਯਾਹਵੇਹ ਦੀ ਧਰਤੀ ਵਿੱਚ ਨਹੀਂ ਜਾਂਦੇ, ਜਿਹੜਾ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।”

Deuteronomy 2:29 (UKJV) (As the children of Esau which dwell in Seir, and the Moabites which dwell in Ar, did unto me;) until I shall pass over Jordan into the land which the LORD our God gives us.

27“ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ। ਅਸੀਂ ਮੁੱਖ ਸੜਕ ਉੱਤੇ ਰਹਾਂਗੇ, ਅਸੀਂ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ।

28ਤੂੰ ਮੇਰੇ ਤੋਂ ਚਾਂਦੀ ਲੈ ਕੇ ਮੈਨੂੰ ਅੰਨ ਵੇਚੀਂ ਤਾਂ ਜੋ ਮੈਂ ਖਾਵਾਂ ਅਤੇ ਪਾਣੀ ਵੀ ਚਾਂਦੀ ਲੈ ਕੇ ਮੈਨੂੰ ਦੇਵੀਂ ਤਾਂ ਜੋ ਮੈਂ ਪੀਵਾਂ। ਸਿਰਫ ਮੈਨੂੰ ਪੈਦਲ ਪਾਰ ਲੰਘਣ ਦੇ,

29ਜਿਵੇਂ ਕਿ ਏਸਾਓ ਦੇ ਉੱਤਰਾਧਿਕਾਰੀਆਂ ਨੇ ਜੋ ਸੇਈਰ ਵਿੱਚ ਰਹਿੰਦੇ ਸਨ ਅਤੇ ਮੋਆਬੀਆਂ ਨੇ, ਜੋ ਆਰ ਵਿੱਚ ਰਹਿੰਦੇ ਸਨ, ਸਾਡੇ ਲਈ ਕੀਤਾ, ਜਦੋਂ ਤੱਕ ਅਸੀਂ ਯਰਦਨ ਪਾਰ ਕਰਕੇ ਯਾਹਵੇਹ ਦੀ ਧਰਤੀ ਵਿੱਚ ਨਹੀਂ ਜਾਂਦੇ, ਜਿਹੜਾ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।”

30ਪਰ ਹੇਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਉੱਥੋਂ ਲੰਘਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਉਸਦੀ ਆਤਮਾ ਨੂੰ ਜ਼ਿੱਦੀ ਅਤੇ ਉਸਦੇ ਦਿਲ ਨੂੰ ਕਠੋਰ ਬਣਾਇਆ ਸੀ, ਜਿਵੇਂ ਉਸਨੇ ਹੁਣ ਕੀਤਾ ਹੈ।

31ਯਾਹਵੇਹ ਨੇ ਮੈਨੂੰ ਆਖਿਆ, “ਵੇਖ, ਮੈਂ ਸੀਹੋਨ ਅਤੇ ਉਸਦੇ ਦੇਸ਼ ਨੂੰ ਤੇਰੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਸ ਦੀ ਧਰਤੀ ਨੂੰ ਜਿੱਤਣ ਅਤੇ ਕਬਜ਼ਾ ਕਰਨਾ ਸ਼ੁਰੂ ਕਰੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.