ਬਿਵਸਥਾ 2

ਉਹਨਾਂ ਨੂੰ ਯੁੱਧ ਲਈ ਨਾ ਉਕਸਾਓ ਕਿਉਂ ਜੋ ਮੈਂ ਤੁਹਾਨੂੰ ਉਹਨਾਂ ਦੀ ਧਰਤੀ ਵਿੱਚੋਂ ਕੁਝ ਵੀ ਨਹੀਂ ਦਿਆਂਗਾ, ਇੱਥੋਂ ਤੱਕ ਕਿ ਤੁਹਾਡੇ ਪੈਰ ਰੱਖਣ ਲਈ ਵੀ ਨਹੀਂ ਕਿਉਂ ਜੋ ਮੈਂ ਏਸਾਓ ਨੂੰ ਸੇਈਰ ਦਾ ਪਹਾੜੀ ਦੇਸ਼ ਉਸ ਦਾ ਆਪਣਾ ਨਿੱਜ ਹੋਣ ਲਈ ਦੇ ਦਿੱਤਾ ਹੈ।

Deuteronomy 2:5 (UKJV) Meddle not with them; for I will not give you of their land, no, not so much as a foot breadth; because I have given mount Seir unto Esau for a possession.

3“ਤੁਸੀਂ ਇਸ ਪਹਾੜੀ ਦੇਸ਼ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ ਹੈ, ਹੁਣ ਉੱਤਰ ਵੱਲ ਮੁੜੋ।

4ਲੋਕਾਂ ਨੂੰ ਇਹ ਹੁਕਮ ਦਿਓ, ‘ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਇਲਾਕੇ ਵਿੱਚੋਂ ਦੀ ਲੰਘਣ ਵਾਲੇ ਹੋ ਜੋ ਏਸਾਓ ਦੇ ਉੱਤਰਾਧਿਕਾਰੀ ਸੇਈਰ ਵਿੱਚ ਰਹਿੰਦੇ ਹਨ ਅਤੇ ਉਹ ਤੁਹਾਡੇ ਤੋਂ ਡਰਨਗੇ, ਪਰ ਤੁਸੀਂ ਉਹਨਾਂ ਤੋਂ ਬਹੁਤ ਸਾਵਧਾਨ ਹੋਣਾ।

5ਉਹਨਾਂ ਨੂੰ ਯੁੱਧ ਲਈ ਨਾ ਉਕਸਾਓ ਕਿਉਂ ਜੋ ਮੈਂ ਤੁਹਾਨੂੰ ਉਹਨਾਂ ਦੀ ਧਰਤੀ ਵਿੱਚੋਂ ਕੁਝ ਵੀ ਨਹੀਂ ਦਿਆਂਗਾ, ਇੱਥੋਂ ਤੱਕ ਕਿ ਤੁਹਾਡੇ ਪੈਰ ਰੱਖਣ ਲਈ ਵੀ ਨਹੀਂ ਕਿਉਂ ਜੋ ਮੈਂ ਏਸਾਓ ਨੂੰ ਸੇਈਰ ਦਾ ਪਹਾੜੀ ਦੇਸ਼ ਉਸ ਦਾ ਆਪਣਾ ਨਿੱਜ ਹੋਣ ਲਈ ਦੇ ਦਿੱਤਾ ਹੈ।

6ਜੋ ਤੁਸੀਂ ਖਾਂਦੇ ਹੋ ਅਤੇ ਜੋ ਪਾਣੀ ਤੁਸੀਂ ਪੀਂਦੇ ਹੋ, ਤੁਸੀਂ ਉਹਨਾਂ ਨੂੰ ਚਾਂਦੀ ਦੇ ਕੇ ਮੁੱਲ ਲਓ।’ ”

7ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦਿੱਤੀ ਹੈ ਅਤੇ ਉਸਨੇ ਇਸ ਵਿਸ਼ਾਲ ਉਜਾੜ ਵਿੱਚ ਤੁਹਾਡੀ ਯਾਤਰਾ ਨੂੰ ਦੇਖਿਆ ਹੈ। ਇਨ੍ਹਾਂ ਚਾਲੀ ਸਾਲਾਂ ਤੋਂ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਰਿਹਾ ਹੈ, ਅਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.