8ਤਦ ਅਧਿਕਾਰੀ ਅੱਗੇ ਕਹਿਣ, “ਕੀ ਕੋਈ ਡਰਦਾ ਹੈ ਜਾਂ ਮਨ ਕੱਚਾ ਹੁੰਦਾ ਹੈ? ਉਹ ਵੀ ਘਰ ਮੁੜ ਜਾਵੇ ਤਾਂ ਕਿ ਉਸਦੇ ਭਰਾਵਾਂ ਦਾ ਉਸਦੇ ਕਾਰਨ ਹੌਸਲਾ ਨਾ ਟੁੱਟ ਜਾਵੇ।”
9ਜਦੋਂ ਅਫ਼ਸਰ ਸੈਨਾਂ ਨਾਲ ਇਹ ਗੱਲ ਕਰ ਲੈਣ ਤਾਂ ਉਹ ਸੈਨਾਂ ਲਈ ਲੋਕਾਂ ਉੱਤੇ ਸੈਨਾਪਤੀ ਠਹਿਰਾਉਣ।
10ਜਦੋਂ ਤੁਸੀਂ ਕਿਸੇ ਸ਼ਹਿਰ ਉੱਤੇ ਹਮਲਾ ਕਰਨ ਲਈ ਚੜ੍ਹਦੇ ਹੋ, ਤਾਂ ਤੁਸੀਂ ਪਹਿਲਾਂ ਉਹਨਾਂ ਨੂੰ ਸੁਲਾਹ ਕਰਨ ਲਈ ਆਖੋ,
11ਜੇ ਉਹ ਸਵੀਕਾਰ ਕਰ ਲੈਣ ਅਤੇ ਆਪਣੇ ਦਰਵਾਜ਼ੇ ਖੋਲ੍ਹ ਦੇਣ, ਤਾਂ ਉਹ ਸਾਰੇ ਲੋਕ ਤੁਹਾਡੇ ਅਧੀਨ ਹੋ ਜਾਣ ਅਤੇ ਤੁਹਾਡੇ ਲਈ ਕੰਮ ਕਰਨ ਅਤੇ ਤੁਹਾਡੀ ਸੇਵਾ ਕਰਨ।
12ਜੇ ਉਹ ਸੁਲ੍ਹਾ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਤੁਹਾਡੇ ਨਾਲ ਲੜਾਈ ਕਰਦੇ ਹਨ, ਤਾਂ ਉਸ ਸ਼ਹਿਰ ਨੂੰ ਆਲੇ-ਦੁਆਲੇ ਘੇਰਾ ਪਾਓ।