6ਅਤੇ ਕੌਣ ਹੈ ਜਿਸ ਨੇ ਅੰਗੂਰੀ ਬਾਗ਼ ਲਾਇਆ ਅਤੇ ਉਸ ਦਾ ਆਨੰਦ ਨਹੀਂ ਮਾਣਿਆ? ਉਹ ਵੀ ਘਰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਕੋਈ ਹੋਰ ਇਸਦਾ ਆਨੰਦ ਮਾਣੇ।
7ਅਤੇ ਕੌਣ ਹੈ, ਜਿਸ ਨੇ ਕਿਸੇ ਕੁੜੀ ਨਾਲ ਮੰਗਣੀ ਕੀਤੀ ਹੋਵੇ? ਪਰ ਉਸ ਨਾਲ ਵਿਆਹ ਨਹੀਂ ਕੀਤਾ, ਉਹ ਵੀ ਆਪਣੇ ਘਰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਦੂਸਰਾ ਮਨੁੱਖ ਉਸ ਨਾਲ ਵਿਆਹ ਕਰੇ।”
8ਤਦ ਅਧਿਕਾਰੀ ਅੱਗੇ ਕਹਿਣ, “ਕੀ ਕੋਈ ਡਰਦਾ ਹੈ ਜਾਂ ਮਨ ਕੱਚਾ ਹੁੰਦਾ ਹੈ? ਉਹ ਵੀ ਘਰ ਮੁੜ ਜਾਵੇ ਤਾਂ ਕਿ ਉਸਦੇ ਭਰਾਵਾਂ ਦਾ ਉਸਦੇ ਕਾਰਨ ਹੌਸਲਾ ਨਾ ਟੁੱਟ ਜਾਵੇ।”
9ਜਦੋਂ ਅਫ਼ਸਰ ਸੈਨਾਂ ਨਾਲ ਇਹ ਗੱਲ ਕਰ ਲੈਣ ਤਾਂ ਉਹ ਸੈਨਾਂ ਲਈ ਲੋਕਾਂ ਉੱਤੇ ਸੈਨਾਪਤੀ ਠਹਿਰਾਉਣ।
10ਜਦੋਂ ਤੁਸੀਂ ਕਿਸੇ ਸ਼ਹਿਰ ਉੱਤੇ ਹਮਲਾ ਕਰਨ ਲਈ ਚੜ੍ਹਦੇ ਹੋ, ਤਾਂ ਤੁਸੀਂ ਪਹਿਲਾਂ ਉਹਨਾਂ ਨੂੰ ਸੁਲਾਹ ਕਰਨ ਲਈ ਆਖੋ,