ਬਿਵਸਥਾ 20

ਅਤੇ ਕੌਣ ਹੈ, ਜਿਸ ਨੇ ਕਿਸੇ ਕੁੜੀ ਨਾਲ ਮੰਗਣੀ ਕੀਤੀ ਹੋਵੇ? ਪਰ ਉਸ ਨਾਲ ਵਿਆਹ ਨਹੀਂ ਕੀਤਾ, ਉਹ ਵੀ ਆਪਣੇ ਘਰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਦੂਸਰਾ ਮਨੁੱਖ ਉਸ ਨਾਲ ਵਿਆਹ ਕਰੇ।”

Deuteronomy 20:7 (UKJV) And what man is there that has betrothed a wife, and has not taken her? let him go and return unto his house, lest he die in the battle, and another man take her.

5ਫਿਰ ਪ੍ਰਧਾਨ ਸੈਨਾ ਨੂੰ ਇਹ ਵੀ ਕਹਿਣਾ ਚਾਹੀਦਾ ਹੈ, “ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜਿਸ ਨੇ ਨਵਾਂ ਘਰ ਬਣਾਇਆ ਹੈ ਅਤੇ ਅਜੇ ਤੱਕ ਇਸਨੂੰ ਸਮਰਪਿਤ ਨਹੀਂ ਕੀਤਾ ਹੈ? ਉਸਨੂੰ ਆਪਣੇ ਘਰ ਵਾਪਸ ਜਾਣਾ ਚਾਹੀਦਾ ਹੈ, ਨਹੀਂ ਤਾਂ ਉਸਦੀ ਮੌਤ ਤੋਂ ਬਾਅਦ ਕੋਈ ਹੋਰ ਵਿਅਕਤੀ ਇਸਨੂੰ ਸਮਰਪਣ ਕਰ ਦੇਵੇਗਾ।

6ਅਤੇ ਕੌਣ ਹੈ ਜਿਸ ਨੇ ਅੰਗੂਰੀ ਬਾਗ਼ ਲਾਇਆ ਅਤੇ ਉਸ ਦਾ ਆਨੰਦ ਨਹੀਂ ਮਾਣਿਆ? ਉਹ ਵੀ ਘਰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਕੋਈ ਹੋਰ ਇਸਦਾ ਆਨੰਦ ਮਾਣੇ।

7ਅਤੇ ਕੌਣ ਹੈ, ਜਿਸ ਨੇ ਕਿਸੇ ਕੁੜੀ ਨਾਲ ਮੰਗਣੀ ਕੀਤੀ ਹੋਵੇ? ਪਰ ਉਸ ਨਾਲ ਵਿਆਹ ਨਹੀਂ ਕੀਤਾ, ਉਹ ਵੀ ਆਪਣੇ ਘਰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਦੂਸਰਾ ਮਨੁੱਖ ਉਸ ਨਾਲ ਵਿਆਹ ਕਰੇ।”

8ਤਦ ਅਧਿਕਾਰੀ ਅੱਗੇ ਕਹਿਣ, “ਕੀ ਕੋਈ ਡਰਦਾ ਹੈ ਜਾਂ ਮਨ ਕੱਚਾ ਹੁੰਦਾ ਹੈ? ਉਹ ਵੀ ਘਰ ਮੁੜ ਜਾਵੇ ਤਾਂ ਕਿ ਉਸਦੇ ਭਰਾਵਾਂ ਦਾ ਉਸਦੇ ਕਾਰਨ ਹੌਸਲਾ ਨਾ ਟੁੱਟ ਜਾਵੇ।”

9ਜਦੋਂ ਅਫ਼ਸਰ ਸੈਨਾਂ ਨਾਲ ਇਹ ਗੱਲ ਕਰ ਲੈਣ ਤਾਂ ਉਹ ਸੈਨਾਂ ਲਈ ਲੋਕਾਂ ਉੱਤੇ ਸੈਨਾਪਤੀ ਠਹਿਰਾਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.