ਬਿਵਸਥਾ 20

ਫਿਰ ਪ੍ਰਧਾਨ ਸੈਨਾ ਨੂੰ ਇਹ ਵੀ ਕਹਿਣਾ ਚਾਹੀਦਾ ਹੈ, “ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜਿਸ ਨੇ ਨਵਾਂ ਘਰ ਬਣਾਇਆ ਹੈ ਅਤੇ ਅਜੇ ਤੱਕ ਇਸਨੂੰ ਸਮਰਪਿਤ ਨਹੀਂ ਕੀਤਾ ਹੈ? ਉਸਨੂੰ ਆਪਣੇ ਘਰ ਵਾਪਸ ਜਾਣਾ ਚਾਹੀਦਾ ਹੈ, ਨਹੀਂ ਤਾਂ ਉਸਦੀ ਮੌਤ ਤੋਂ ਬਾਅਦ ਕੋਈ ਹੋਰ ਵਿਅਕਤੀ ਇਸਨੂੰ ਸਮਰਪਣ ਕਰ ਦੇਵੇਗਾ।

Deuteronomy 20:5 (UKJV) And the officers shall speak unto the people, saying, What man is there that has built a new house, and has not dedicated it? let him go and return to his house, lest he die in the battle, and another man dedicate it.

3ਉਹ ਆਖੇਗਾ, “ਇਸਰਾਏਲ ਸੁਣੋ, ਅੱਜ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਾਈ ਵਿੱਚ ਜਾ ਰਹੇ ਹੋ। ਤੁਹਾਡਾ ਮਨ ਕੱਚਾ ਨਾ ਹੋਵੇ, ਤੁਸੀਂ ਨਾ ਡਰੋ ਅਤੇ ਨਾ ਘਬਰਾਓ ਅਤੇ ਨਾ ਉਹਨਾਂ ਤੋਂ ਕੰਬੋ।

4ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੀ ਹੈ ਜੋ ਤੁਹਾਡੇ ਨਾਲ ਜਾਂਦਾ ਹੈ ਅਤੇ ਤੁਹਾਨੂੰ ਜਿੱਤ ਦਿਵਾਉਣ ਲਈ ਤੁਹਾਡੇ ਦੁਸ਼ਮਣਾਂ ਨਾਲ ਲੜਦਾ ਹੈ।”

5ਫਿਰ ਪ੍ਰਧਾਨ ਸੈਨਾ ਨੂੰ ਇਹ ਵੀ ਕਹਿਣਾ ਚਾਹੀਦਾ ਹੈ, “ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜਿਸ ਨੇ ਨਵਾਂ ਘਰ ਬਣਾਇਆ ਹੈ ਅਤੇ ਅਜੇ ਤੱਕ ਇਸਨੂੰ ਸਮਰਪਿਤ ਨਹੀਂ ਕੀਤਾ ਹੈ? ਉਸਨੂੰ ਆਪਣੇ ਘਰ ਵਾਪਸ ਜਾਣਾ ਚਾਹੀਦਾ ਹੈ, ਨਹੀਂ ਤਾਂ ਉਸਦੀ ਮੌਤ ਤੋਂ ਬਾਅਦ ਕੋਈ ਹੋਰ ਵਿਅਕਤੀ ਇਸਨੂੰ ਸਮਰਪਣ ਕਰ ਦੇਵੇਗਾ।

6ਅਤੇ ਕੌਣ ਹੈ ਜਿਸ ਨੇ ਅੰਗੂਰੀ ਬਾਗ਼ ਲਾਇਆ ਅਤੇ ਉਸ ਦਾ ਆਨੰਦ ਨਹੀਂ ਮਾਣਿਆ? ਉਹ ਵੀ ਘਰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਕੋਈ ਹੋਰ ਇਸਦਾ ਆਨੰਦ ਮਾਣੇ।

7ਅਤੇ ਕੌਣ ਹੈ, ਜਿਸ ਨੇ ਕਿਸੇ ਕੁੜੀ ਨਾਲ ਮੰਗਣੀ ਕੀਤੀ ਹੋਵੇ? ਪਰ ਉਸ ਨਾਲ ਵਿਆਹ ਨਹੀਂ ਕੀਤਾ, ਉਹ ਵੀ ਆਪਣੇ ਘਰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਦੂਸਰਾ ਮਨੁੱਖ ਉਸ ਨਾਲ ਵਿਆਹ ਕਰੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.