ਬਿਵਸਥਾ 20

ਤੀਵੀਆਂ, ਬਾਲਕਾਂ, ਪਸ਼ੂਆਂ ਅਤੇ ਸ਼ਹਿਰ ਦੀਆਂ ਹੋਰ ਸਾਰੀਆਂ ਵਸਤੂਆਂ, ਤੁਸੀਂ ਇਨ੍ਹਾਂ ਨੂੰ ਆਪਣੇ ਲਈ ਲੁੱਟ ਲੈ ਸਕਦੇ ਹੋ ਅਤੇ ਤੁਸੀਂ ਉਸ ਲੁੱਟ ਦੀ ਵਰਤੋਂ ਕਰ ਸਕਦੇ ਹੋ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਦਿੰਦਾ ਹੈ।

Deuteronomy 20:14 (UKJV) But the women, and the little ones, and the cattle, and all that is in the city, even all the spoil thereof, shall you take unto yourself; and you shall eat the spoil of yours enemies, which the LORD your God has given you.

12ਜੇ ਉਹ ਸੁਲ੍ਹਾ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਤੁਹਾਡੇ ਨਾਲ ਲੜਾਈ ਕਰਦੇ ਹਨ, ਤਾਂ ਉਸ ਸ਼ਹਿਰ ਨੂੰ ਆਲੇ-ਦੁਆਲੇ ਘੇਰਾ ਪਾਓ।

13ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਇਸਨੂੰ ਤੁਹਾਡੇ ਹੱਥ ਵਿੱਚ ਦੇਵੇ ਤਾਂ ਉਸ ਦੇ ਸਾਰੇ ਮਨੁੱਖਾਂ ਨੂੰ ਤਲਵਾਰ ਨਾਲ ਮਾਰ ਦਿਓ।

14ਤੀਵੀਆਂ, ਬਾਲਕਾਂ, ਪਸ਼ੂਆਂ ਅਤੇ ਸ਼ਹਿਰ ਦੀਆਂ ਹੋਰ ਸਾਰੀਆਂ ਵਸਤੂਆਂ, ਤੁਸੀਂ ਇਨ੍ਹਾਂ ਨੂੰ ਆਪਣੇ ਲਈ ਲੁੱਟ ਲੈ ਸਕਦੇ ਹੋ ਅਤੇ ਤੁਸੀਂ ਉਸ ਲੁੱਟ ਦੀ ਵਰਤੋਂ ਕਰ ਸਕਦੇ ਹੋ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਦਿੰਦਾ ਹੈ।

15ਤੁਸੀਂ ਉਹਨਾਂ ਸਾਰੇ ਸ਼ਹਿਰਾਂ ਨਾਲ ਇਸ ਤਰ੍ਹਾਂ ਵਰਤਾਓ ਕਰਿਓ ਜਿਹੜੇ ਤੁਹਾਡੇ ਤੋਂ ਬਹੁਤ ਦੂਰ ਹਨ, ਪਰ ਉਹਨਾਂ ਸ਼ਹਿਰਾਂ ਨਾਲ ਨਹੀਂ ਜਿਹੜੇ ਨੇੜਲੇ ਦੇਸ਼ ਦੇ ਹਨ।

16ਪਰ, ਪਰਾਈਆਂ ਕੌਮਾਂ ਦੇ ਸ਼ਹਿਰਾਂ ਵਿੱਚ, ਜੋ ਯਾਹਵੇਹ ਤੁਹਾਡਾ ਪਰਮੇਸ਼ਵਰ, ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ, ਸਾਹ ਲੈਣ ਵਾਲੀ ਕੋਈ ਵੀ ਚੀਜ਼ ਜਿਉਂਦੀ ਨਾ ਛੱਡੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.