11ਜੇ ਉਹ ਸਵੀਕਾਰ ਕਰ ਲੈਣ ਅਤੇ ਆਪਣੇ ਦਰਵਾਜ਼ੇ ਖੋਲ੍ਹ ਦੇਣ, ਤਾਂ ਉਹ ਸਾਰੇ ਲੋਕ ਤੁਹਾਡੇ ਅਧੀਨ ਹੋ ਜਾਣ ਅਤੇ ਤੁਹਾਡੇ ਲਈ ਕੰਮ ਕਰਨ ਅਤੇ ਤੁਹਾਡੀ ਸੇਵਾ ਕਰਨ।
12ਜੇ ਉਹ ਸੁਲ੍ਹਾ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਤੁਹਾਡੇ ਨਾਲ ਲੜਾਈ ਕਰਦੇ ਹਨ, ਤਾਂ ਉਸ ਸ਼ਹਿਰ ਨੂੰ ਆਲੇ-ਦੁਆਲੇ ਘੇਰਾ ਪਾਓ।
13ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਇਸਨੂੰ ਤੁਹਾਡੇ ਹੱਥ ਵਿੱਚ ਦੇਵੇ ਤਾਂ ਉਸ ਦੇ ਸਾਰੇ ਮਨੁੱਖਾਂ ਨੂੰ ਤਲਵਾਰ ਨਾਲ ਮਾਰ ਦਿਓ।
14ਤੀਵੀਆਂ, ਬਾਲਕਾਂ, ਪਸ਼ੂਆਂ ਅਤੇ ਸ਼ਹਿਰ ਦੀਆਂ ਹੋਰ ਸਾਰੀਆਂ ਵਸਤੂਆਂ, ਤੁਸੀਂ ਇਨ੍ਹਾਂ ਨੂੰ ਆਪਣੇ ਲਈ ਲੁੱਟ ਲੈ ਸਕਦੇ ਹੋ ਅਤੇ ਤੁਸੀਂ ਉਸ ਲੁੱਟ ਦੀ ਵਰਤੋਂ ਕਰ ਸਕਦੇ ਹੋ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਦਿੰਦਾ ਹੈ।
15ਤੁਸੀਂ ਉਹਨਾਂ ਸਾਰੇ ਸ਼ਹਿਰਾਂ ਨਾਲ ਇਸ ਤਰ੍ਹਾਂ ਵਰਤਾਓ ਕਰਿਓ ਜਿਹੜੇ ਤੁਹਾਡੇ ਤੋਂ ਬਹੁਤ ਦੂਰ ਹਨ, ਪਰ ਉਹਨਾਂ ਸ਼ਹਿਰਾਂ ਨਾਲ ਨਹੀਂ ਜਿਹੜੇ ਨੇੜਲੇ ਦੇਸ਼ ਦੇ ਹਨ।