ਬਿਵਸਥਾ 21

ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਜਾਓ ਅਤੇ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ ਅਤੇ ਤੁਸੀਂ ਉਹਨਾਂ ਨੂੰ ਬੰਦੀ ਬਣਾ ਲੈ ਆਓ,

Deuteronomy 21:10 (UKJV) When you go forth to war against yours enemies, and the LORD your God has delivered them into yours hands, and you have taken them captive,

8ਹੇ ਯਾਹਵੇਹ, ਆਪਣੀ ਪਰਜਾ ਇਸਰਾਏਲ ਦੇ ਲਈ ਇਹ ਮਾਫ਼ੀ ਕਬੂਲ ਕਰੋ, ਜਿਨ੍ਹਾਂ ਨੂੰ ਤੂੰ ਛੁਡਾਇਆ ਹੈ, ਅਤੇ ਆਪਣੇ ਲੋਕਾਂ ਨੂੰ ਕਿਸੇ ਨਿਰਦੋਸ਼ ਦੇ ਖੂਨ ਦਾ ਦੋਸ਼ੀ ਨਾ ਠਹਿਰਾਓ।” ਤਦ ਉਹ ਖੂਨ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ।

9ਇਸ ਤਰ੍ਹਾਂ ਕਰਨ ਨਾਲ ਤੁਸੀਂ ਨਿਰਦੋਸ਼ਾਂ ਦਾ ਖੂਨ ਵਹਾਉਣ ਦੇ ਦੋਸ਼ ਨੂੰ ਆਪਣੇ ਆਪ ਤੋਂ ਸ਼ੁੱਧ ਕਰ ਲਓਗੇ ਕਿਉਂਕਿ ਤੁਸੀਂ ਉਹ ਕੀਤਾ ਹੈ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਹੈ।

10ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਜਾਓ ਅਤੇ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ ਅਤੇ ਤੁਸੀਂ ਉਹਨਾਂ ਨੂੰ ਬੰਦੀ ਬਣਾ ਲੈ ਆਓ,

11ਜੇਕਰ ਬੰਦੀਆਂ ਵਿੱਚ ਇੱਕ ਸੁੰਦਰ ਔਰਤ ਵੇਖਦੇ ਹੋ ਅਤੇ ਉਸ ਵੱਲ ਖਿੱਚੇ ਜਾਂਦੇ ਹੋ, ਤੁਸੀਂ ਉਸਨੂੰ ਆਪਣੀ ਪਤਨੀ ਵਜੋਂ ਲੈ ਸਕਦੇ ਹੋ।

12ਉਸ ਨੂੰ ਆਪਣੇ ਘਰ ਲਿਆਓ ਅਤੇ ਉਹ ਆਪਣਾ ਸਿਰ ਮੁਨਾਵੇ, ਆਪਣੇ ਨਹੁੰ ਕੱਟੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.