7ਅਤੇ ਉਹ ਐਲਾਨ ਕਰਨਗੇ, “ਸਾਡੇ ਹੱਥਾਂ ਨੇ ਇਹ ਲਹੂ ਨਹੀਂ ਵਹਾਇਆ ਅਤੇ ਨਾ ਹੀ ਸਾਡੀਆਂ ਅੱਖਾਂ ਨੇ ਇਹ ਹੁੰਦਾ ਵੇਖਿਆ ਹੈ।
8ਹੇ ਯਾਹਵੇਹ, ਆਪਣੀ ਪਰਜਾ ਇਸਰਾਏਲ ਦੇ ਲਈ ਇਹ ਮਾਫ਼ੀ ਕਬੂਲ ਕਰੋ, ਜਿਨ੍ਹਾਂ ਨੂੰ ਤੂੰ ਛੁਡਾਇਆ ਹੈ, ਅਤੇ ਆਪਣੇ ਲੋਕਾਂ ਨੂੰ ਕਿਸੇ ਨਿਰਦੋਸ਼ ਦੇ ਖੂਨ ਦਾ ਦੋਸ਼ੀ ਨਾ ਠਹਿਰਾਓ।” ਤਦ ਉਹ ਖੂਨ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ।
9ਇਸ ਤਰ੍ਹਾਂ ਕਰਨ ਨਾਲ ਤੁਸੀਂ ਨਿਰਦੋਸ਼ਾਂ ਦਾ ਖੂਨ ਵਹਾਉਣ ਦੇ ਦੋਸ਼ ਨੂੰ ਆਪਣੇ ਆਪ ਤੋਂ ਸ਼ੁੱਧ ਕਰ ਲਓਗੇ ਕਿਉਂਕਿ ਤੁਸੀਂ ਉਹ ਕੀਤਾ ਹੈ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਹੈ।
10ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਜਾਓ ਅਤੇ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ ਅਤੇ ਤੁਸੀਂ ਉਹਨਾਂ ਨੂੰ ਬੰਦੀ ਬਣਾ ਲੈ ਆਓ,
11ਜੇਕਰ ਬੰਦੀਆਂ ਵਿੱਚ ਇੱਕ ਸੁੰਦਰ ਔਰਤ ਵੇਖਦੇ ਹੋ ਅਤੇ ਉਸ ਵੱਲ ਖਿੱਚੇ ਜਾਂਦੇ ਹੋ, ਤੁਸੀਂ ਉਸਨੂੰ ਆਪਣੀ ਪਤਨੀ ਵਜੋਂ ਲੈ ਸਕਦੇ ਹੋ।