20ਉਹ ਬਜ਼ੁਰਗਾਂ ਨੂੰ ਆਖਣਗੇ, “ਸਾਡਾ ਇਹ ਪੁੱਤਰ ਜ਼ਿੱਦੀ ਅਤੇ ਬਾਗ਼ੀ ਹੈ। ਉਹ ਸਾਡੀ ਗੱਲ ਨਹੀਂ ਮੰਨਦਾ। ਉਹ ਪੇਟੂ ਅਤੇ ਸ਼ਰਾਬੀ ਹੈ।”
21ਤਦ ਉਸ ਦੇ ਸ਼ਹਿਰ ਦੇ ਸਾਰੇ ਮਨੁੱਖ ਉਸ ਨੂੰ ਪੱਥਰਾਂ ਨਾਲ ਮਾਰ ਦੇਣ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ। ਸਾਰਾ ਇਸਰਾਏਲ ਇਸ ਬਾਰੇ ਸੁਣੇਗਾ ਅਤੇ ਡਰ ਜਾਵੇਗਾ।
22ਜੇਕਰ ਕਿਸੇ ਵਿਅਕਤੀ ਨੇ ਅਜਿਹਾ ਪਾਪ ਕੀਤਾ ਹੋਵੇ ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ ਅਤੇ ਉਸ ਨੂੰ ਮਾਰ ਦਿੱਤਾ ਜਾਵੇ ਅਤੇ ਤੁਸੀਂ ਉਸ ਨੂੰ ਰੁੱਖ ਉੱਤੇ ਟੰਗ ਦਿਓ,
23ਤਾਂ ਤੁਸੀਂ ਰਾਤ ਭਰ ਲਾਸ਼ ਨੂੰ ਰੁੱਖ ਉੱਤੇ ਲਟਕਾਇਆ ਹੋਇਆ ਨਾ ਛੱਡਣਾ। ਉਸੇ ਦਿਨ ਇਸ ਨੂੰ ਦਫ਼ਨਾ ਦਿਓ, ਕਿਉਂਕਿ ਕੋਈ ਵੀ ਜਿਹੜਾ ਰੁੱਖ ਉੱਤੇ ਟੰਗਿਆ ਗਿਆ ਹੈ ਉਹ ਪਰਮੇਸ਼ਵਰ ਦੇ ਸਰਾਪ ਦੇ ਅਧੀਨ ਹੈ। ਤੁਹਾਨੂੰ ਉਸ ਧਰਤੀ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ।