4ਅਤੇ ਉਸ ਨੂੰ ਵਗਦੇ ਪਾਣੀ ਦੀ ਵਾਦੀ ਵਿੱਚ ਲੈ ਜਾਣ ਜੋ ਨਾ ਵਾਹੀ ਗਈ ਨਾ ਬੀਜੀ ਗਈ ਹੋਵੇ ਅਤੇ ਉਸ ਵਾਦੀ ਵਿੱਚ ਉਹ ਵੱਛੀ ਦੀ ਧੌਣ ਤੋੜ ਦੇਣ।
5ਫਿਰ ਲੇਵੀ ਜਾਜਕ ਅੱਗੇ ਵਧਣ ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਸੇਵਾ ਕਰਨ ਅਤੇ ਯਾਹਵੇਹ ਦੇ ਨਾਮ ਉੱਤੇ ਅਸੀਸ ਦੇਣ ਲਈ ਅਤੇ ਝਗੜੇ ਅਤੇ ਹਮਲੇ ਦੇ ਸਾਰੇ ਮਾਮਲਿਆਂ ਦਾ ਫੈਸਲਾ ਕਰਨ ਲਈ ਚੁਣਿਆ ਹੈ।
6ਤਦ ਲਾਸ਼ ਦੇ ਨੇੜੇ ਦੇ ਸ਼ਹਿਰ ਦੇ ਸਾਰੇ ਬਜ਼ੁਰਗ ਆਪਣੇ ਹੱਥ ਉਸ ਵੱਛੀ ਉੱਤੇ ਧੋ ਲੈਣ ਜਿਹ ਦੀ ਧੌਣ ਵਾਦੀ ਵਿੱਚ ਤੋੜੀ ਗਈ ਹੈ।
7ਅਤੇ ਉਹ ਐਲਾਨ ਕਰਨਗੇ, “ਸਾਡੇ ਹੱਥਾਂ ਨੇ ਇਹ ਲਹੂ ਨਹੀਂ ਵਹਾਇਆ ਅਤੇ ਨਾ ਹੀ ਸਾਡੀਆਂ ਅੱਖਾਂ ਨੇ ਇਹ ਹੁੰਦਾ ਵੇਖਿਆ ਹੈ।
8ਹੇ ਯਾਹਵੇਹ, ਆਪਣੀ ਪਰਜਾ ਇਸਰਾਏਲ ਦੇ ਲਈ ਇਹ ਮਾਫ਼ੀ ਕਬੂਲ ਕਰੋ, ਜਿਨ੍ਹਾਂ ਨੂੰ ਤੂੰ ਛੁਡਾਇਆ ਹੈ, ਅਤੇ ਆਪਣੇ ਲੋਕਾਂ ਨੂੰ ਕਿਸੇ ਨਿਰਦੋਸ਼ ਦੇ ਖੂਨ ਦਾ ਦੋਸ਼ੀ ਨਾ ਠਹਿਰਾਓ।” ਤਦ ਉਹ ਖੂਨ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ।