ਬਿਵਸਥਾ 21

ਫਿਰ ਲੇਵੀ ਜਾਜਕ ਅੱਗੇ ਵਧਣ ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਸੇਵਾ ਕਰਨ ਅਤੇ ਯਾਹਵੇਹ ਦੇ ਨਾਮ ਉੱਤੇ ਅਸੀਸ ਦੇਣ ਲਈ ਅਤੇ ਝਗੜੇ ਅਤੇ ਹਮਲੇ ਦੇ ਸਾਰੇ ਮਾਮਲਿਆਂ ਦਾ ਫੈਸਲਾ ਕਰਨ ਲਈ ਚੁਣਿਆ ਹੈ।

Deuteronomy 21:5 (UKJV) And the priests the sons of Levi shall come near; for them the LORD your God has chosen to minister unto him, and to bless in the name of the LORD; and by their word shall every controversy and every stroke be tried:

3ਤਦ ਜਿਹੜਾ ਸ਼ਹਿਰ ਲਾਸ਼ ਦੇ ਸਭ ਤੋਂ ਨੇੜੇ ਹੋਵੇ, ਉਸ ਸ਼ਹਿਰ ਦੇ ਬਜ਼ੁਰਗ ਚੌਣੇ ਤੋਂ ਇੱਕ ਵੱਛੀ ਲੈਣ ਜਿਹੜੀ ਕੰਮ ਵਿੱਚ ਨਾ ਲਿਆਂਦੀ ਗਈ ਹੋਵੇ ਅਤੇ ਜਿਸ ਨੇ ਜੂਲੇ ਹੇਠ ਕੁਝ ਨਾ ਖਿੱਚਿਆ ਹੋਵੇ।

4ਅਤੇ ਉਸ ਨੂੰ ਵਗਦੇ ਪਾਣੀ ਦੀ ਵਾਦੀ ਵਿੱਚ ਲੈ ਜਾਣ ਜੋ ਨਾ ਵਾਹੀ ਗਈ ਨਾ ਬੀਜੀ ਗਈ ਹੋਵੇ ਅਤੇ ਉਸ ਵਾਦੀ ਵਿੱਚ ਉਹ ਵੱਛੀ ਦੀ ਧੌਣ ਤੋੜ ਦੇਣ।

5ਫਿਰ ਲੇਵੀ ਜਾਜਕ ਅੱਗੇ ਵਧਣ ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਸੇਵਾ ਕਰਨ ਅਤੇ ਯਾਹਵੇਹ ਦੇ ਨਾਮ ਉੱਤੇ ਅਸੀਸ ਦੇਣ ਲਈ ਅਤੇ ਝਗੜੇ ਅਤੇ ਹਮਲੇ ਦੇ ਸਾਰੇ ਮਾਮਲਿਆਂ ਦਾ ਫੈਸਲਾ ਕਰਨ ਲਈ ਚੁਣਿਆ ਹੈ।

6ਤਦ ਲਾਸ਼ ਦੇ ਨੇੜੇ ਦੇ ਸ਼ਹਿਰ ਦੇ ਸਾਰੇ ਬਜ਼ੁਰਗ ਆਪਣੇ ਹੱਥ ਉਸ ਵੱਛੀ ਉੱਤੇ ਧੋ ਲੈਣ ਜਿਹ ਦੀ ਧੌਣ ਵਾਦੀ ਵਿੱਚ ਤੋੜੀ ਗਈ ਹੈ।

7ਅਤੇ ਉਹ ਐਲਾਨ ਕਰਨਗੇ, “ਸਾਡੇ ਹੱਥਾਂ ਨੇ ਇਹ ਲਹੂ ਨਹੀਂ ਵਹਾਇਆ ਅਤੇ ਨਾ ਹੀ ਸਾਡੀਆਂ ਅੱਖਾਂ ਨੇ ਇਹ ਹੁੰਦਾ ਵੇਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.