3ਜੇਕਰ ਤੁਸੀਂ ਉਹਨਾਂ ਦਾ ਖੋਤਾ ਜਾਂ ਬਸਤਰ ਜਾਂ ਕੋਈ ਹੋਰ ਗੁਆਚੀ ਚੀਜ਼ ਲੱਭ ਲਵੋ ਤਾਂ ਇਸੇ ਤਰ੍ਹਾਂ ਹੀ ਕਰਨਾ। ਇਸ ਨੂੰ ਨਜ਼ਰ ਅੰਦਾਜ਼ ਨਾ ਕਰਨਾ।
4ਜੇਕਰ ਤੂੰ ਇਸਰਾਏਲੀ ਭਰਾ ਦੇ ਖੋਤੇ ਜਾਂ ਬਲਦ ਨੂੰ ਰਾਹ ਵਿੱਚ ਡਿੱਗੇ ਹੋਏ ਵੇਖੇ, ਤਾਂ ਉਸ ਨੂੰ ਅਣਡਿੱਠਾ ਨਾ ਕਰੀ। ਤੂੰ ਜ਼ਰੂਰ ਉਸਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੀ।
5ਔਰਤ ਨੂੰ ਮਰਦਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਅਤੇ ਨਾ ਹੀ ਕਿਸੇ ਮਰਦ ਨੂੰ ਔਰਤਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ, ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਅਜਿਹਾ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ।
6ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀ।
7ਤੁਸੀਂ ਬੱਚੇ ਨੂੰ ਤਾਂ ਲੈ ਸਕਦੇ ਹੋ ਪਰ ਮਾਂ ਨੂੰ ਛੱਡ ਦੇਣਾ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਲੰਬੀ ਉਮਰ ਹੋਵੇ।