ਬਿਵਸਥਾ 22

ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀ।

Deuteronomy 22:6 (UKJV) If a bird's nest chance to be before you in the way in any tree, or on the ground, whether they be young ones, or eggs, and the dam sitting upon the young, or upon the eggs, you shall not take the dam with the young:

4ਜੇਕਰ ਤੂੰ ਇਸਰਾਏਲੀ ਭਰਾ ਦੇ ਖੋਤੇ ਜਾਂ ਬਲਦ ਨੂੰ ਰਾਹ ਵਿੱਚ ਡਿੱਗੇ ਹੋਏ ਵੇਖੇ, ਤਾਂ ਉਸ ਨੂੰ ਅਣਡਿੱਠਾ ਨਾ ਕਰੀ। ਤੂੰ ਜ਼ਰੂਰ ਉਸਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੀ।

5ਔਰਤ ਨੂੰ ਮਰਦਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਅਤੇ ਨਾ ਹੀ ਕਿਸੇ ਮਰਦ ਨੂੰ ਔਰਤਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ, ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਅਜਿਹਾ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ।

6ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀ।

7ਤੁਸੀਂ ਬੱਚੇ ਨੂੰ ਤਾਂ ਲੈ ਸਕਦੇ ਹੋ ਪਰ ਮਾਂ ਨੂੰ ਛੱਡ ਦੇਣਾ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਲੰਬੀ ਉਮਰ ਹੋਵੇ।

8ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ, ਤਾਂ ਆਪਣੀ ਛੱਤ ਦੇ ਆਲੇ-ਦੁਆਲੇ ਇੱਕ ਬਨੇਰਾ ਬਣਾਵੋ, ਤਾਂ ਜੇ ਕੋਈ ਛੱਤ ਤੋਂ ਡਿੱਗ ਜਾਵੇ ਤਾਂ ਤੁਸੀਂ ਆਪਣੇ ਘਰ ਵਿੱਚ ਖੂਨ-ਖਰਾਬੇ ਦਾ ਦੋਸ਼ ਨਾ ਲਿਆਵੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.