12ਡੇਰੇ ਦੇ ਬਾਹਰ ਇੱਕ ਜਗ੍ਹਾ ਨਿਰਧਾਰਤ ਕਰੋ ਜਿੱਥੇ ਤੁਸੀਂ ਆਪਣੇ ਆਪ ਨੂੰ ਰਾਹਤ ਦੇਣ ਲਈ ਜਾ ਸਕੋ।
13ਤੁਹਾਡੇ ਸੰਦਾਂ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਜਦ ਤੁਸੀਂ ਜੰਗਲ-ਪਾਣੀ ਲਈ ਬੈਠੋ, ਤਦ ਉਸ ਦੇ ਨਾਲ ਮਿੱਟੀ ਪੁੱਟ ਕੇ ਆਪਣੇ ਮਲ ਨੂੰ ਢੱਕ ਦਿਓ।
14ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਡੀ ਰੱਖਿਆ ਕਰਨ ਅਤੇ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਹਵਾਲੇ ਕਰਨ ਲਈ ਤੁਹਾਡੇ ਡੇਰੇ ਵਿੱਚ ਫਿਰਦਾ ਹੈ। ਤੁਹਾਡਾ ਡੇਰਾ ਪਵਿੱਤਰ ਹੋਣਾ ਚਾਹੀਦਾ ਹੈ, ਤਾਂ ਜੋ ਉਹ ਤੁਹਾਡੇ ਵਿੱਚ ਕੋਈ ਅਸ਼ਲੀਲ ਚੀਜ਼ ਨਾ ਵੇਖੇ ਅਤੇ ਤੁਹਾਡੇ ਤੋਂ ਦੂਰ ਨਾ ਜਾਵੇ।
15ਜੇਕਰ ਕਿਸੇ ਦਾ ਨੌਕਰ ਭੱਜ ਕੇ ਤੁਹਾਡੇ ਕੋਲ ਆ ਕੇ ਪਨਾਹ ਲਵੇ, ਤੂੰ ਉਸ ਨੂੰ ਉਸ ਦੇ ਮਾਲਕ ਨੂੰ ਨਾ ਮੋੜੀਂ।
16ਉਹ ਨੂੰ ਤੁਹਾਡੇ ਵਿਚਕਾਰ ਜਿੱਥੇ ਚਾਹੇ ਅਤੇ ਜਿਸ ਨਗਰ ਵਿੱਚ ਉਹ ਚਾਹੇ ਰਹਿਣ ਦਿਓ। ਉਸ ਉੱਤੇ ਜ਼ੁਲਮ ਨਾ ਕਰੋ।