ਬਿਵਸਥਾ 23

ਤੂੰ ਕਿਸੇ ਵੇਸਵਾ ਦੀ ਕਮਾਈ ਜਾਂ ਵੇਸਵਾ ਮਰਦ ਦੀ ਕਮਾਈ ਨੂੰ ਆਪਣੇ ਯਾਹਵੇਹ ਦੇ ਘਰ ਵਿੱਚ ਕਿਸੇ ਵੀ ਸੁੱਖਣਾ ਨੂੰ ਪੂਰਾ ਕਰਨ ਲਈ ਨਹੀਂ ਲਿਆਉਣਾ, ਕਿਉਂਕਿ ਤੁਹਾਡਾ ਯਾਹਵੇਹ ਉਹਨਾਂ ਦੋਹਾਂ ਨੂੰ ਨਫ਼ਰਤ ਕਰਦਾ ਹੈ।

Deuteronomy 23:18 (UKJV) You shall not bring the hire of a whore, or the price of a dog, into the house of the LORD your God for any vow: for even both these are abomination unto the LORD your God.

16ਉਹ ਨੂੰ ਤੁਹਾਡੇ ਵਿਚਕਾਰ ਜਿੱਥੇ ਚਾਹੇ ਅਤੇ ਜਿਸ ਨਗਰ ਵਿੱਚ ਉਹ ਚਾਹੇ ਰਹਿਣ ਦਿਓ। ਉਸ ਉੱਤੇ ਜ਼ੁਲਮ ਨਾ ਕਰੋ।

17ਇਸਰਾਏਲ ਕੌਮ ਦੀਆਂ ਧੀਆਂ ਜਾਂ ਪੁੱਤਰਾਂ ਨੂੰ ਹੈਕਲ ਦੀਆਂ ਵੇਸਵਾਵਾਂ ਨਹੀਂ ਬਣਾਉਣਾ।

18ਤੂੰ ਕਿਸੇ ਵੇਸਵਾ ਦੀ ਕਮਾਈ ਜਾਂ ਵੇਸਵਾ ਮਰਦ ਦੀ ਕਮਾਈ ਨੂੰ ਆਪਣੇ ਯਾਹਵੇਹ ਦੇ ਘਰ ਵਿੱਚ ਕਿਸੇ ਵੀ ਸੁੱਖਣਾ ਨੂੰ ਪੂਰਾ ਕਰਨ ਲਈ ਨਹੀਂ ਲਿਆਉਣਾ, ਕਿਉਂਕਿ ਤੁਹਾਡਾ ਯਾਹਵੇਹ ਉਹਨਾਂ ਦੋਹਾਂ ਨੂੰ ਨਫ਼ਰਤ ਕਰਦਾ ਹੈ।

19ਕਿਸੇ ਇਸਰਾਏਲੀ ਭਰਾ ਨੂੰ ਬਿਆਜ ਉੱਤੇ ਕਰਜ਼ਾ ਨਾ ਦਿਓ, ਭਾਵੇਂ ਪੈਸੇ ਜਾਂ ਭੋਜਨ ਜਾਂ ਕਿਸੇ ਹੋਰ ਚੀਜ਼ ਉੱਤੇ ਜੋ ਵਿਆਜ ਉੱਤੇ ਦਿੱਤੀ ਜਾਂਦੀ ਹੈ ਬਿਆਜ ਉੱਤੇ ਨਾ ਦਿਓ।

20ਤੁਸੀਂ ਪਰਦੇਸੀਆਂ ਨੂੰ ਵਿਆਜ ਉੱਤੇ ਕਰਜ਼ਾ ਦੇ ਸਕਦੇ ਹੋ, ਪਰ ਕਿਸੇ ਹੋਰ ਇਸਰਾਏਲੀ ਨੂੰ ਨਹੀਂ, ਤਾਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਜਾਂਦੇ ਹੋ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੁਹਾਨੂੰ ਬਰਕਤ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.