17ਇਸਰਾਏਲ ਕੌਮ ਦੀਆਂ ਧੀਆਂ ਜਾਂ ਪੁੱਤਰਾਂ ਨੂੰ ਹੈਕਲ ਦੀਆਂ ਵੇਸਵਾਵਾਂ ਨਹੀਂ ਬਣਾਉਣਾ।
18ਤੂੰ ਕਿਸੇ ਵੇਸਵਾ ਦੀ ਕਮਾਈ ਜਾਂ ਵੇਸਵਾ ਮਰਦ ਦੀ ਕਮਾਈ ਨੂੰ ਆਪਣੇ ਯਾਹਵੇਹ ਦੇ ਘਰ ਵਿੱਚ ਕਿਸੇ ਵੀ ਸੁੱਖਣਾ ਨੂੰ ਪੂਰਾ ਕਰਨ ਲਈ ਨਹੀਂ ਲਿਆਉਣਾ, ਕਿਉਂਕਿ ਤੁਹਾਡਾ ਯਾਹਵੇਹ ਉਹਨਾਂ ਦੋਹਾਂ ਨੂੰ ਨਫ਼ਰਤ ਕਰਦਾ ਹੈ।
19ਕਿਸੇ ਇਸਰਾਏਲੀ ਭਰਾ ਨੂੰ ਬਿਆਜ ਉੱਤੇ ਕਰਜ਼ਾ ਨਾ ਦਿਓ, ਭਾਵੇਂ ਪੈਸੇ ਜਾਂ ਭੋਜਨ ਜਾਂ ਕਿਸੇ ਹੋਰ ਚੀਜ਼ ਉੱਤੇ ਜੋ ਵਿਆਜ ਉੱਤੇ ਦਿੱਤੀ ਜਾਂਦੀ ਹੈ ਬਿਆਜ ਉੱਤੇ ਨਾ ਦਿਓ।
20ਤੁਸੀਂ ਪਰਦੇਸੀਆਂ ਨੂੰ ਵਿਆਜ ਉੱਤੇ ਕਰਜ਼ਾ ਦੇ ਸਕਦੇ ਹੋ, ਪਰ ਕਿਸੇ ਹੋਰ ਇਸਰਾਏਲੀ ਨੂੰ ਨਹੀਂ, ਤਾਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਜਾਂਦੇ ਹੋ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੁਹਾਨੂੰ ਬਰਕਤ ਦੇਵੇ।
21ਜਦ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੁੱਖਣਾ ਸੁੱਖੇ ਤਾਂ ਉਸ ਨੂੰ ਪੂਰਾ ਕਰਨ ਵਿੱਚ ਢਿੱਲ ਨਾ ਲਾ ਕਿਉ ਜੋ ਯਾਹਵੇਹ ਤੇਰਾ ਪਰਮੇਸ਼ਵਰ ਉਸ ਨੂੰ ਜ਼ਰੂਰ ਹੀ ਤੇਰੇ ਕੋਲੋ ਲੈ ਲਵੇਗਾ ਅਤੇ ਢਿੱਲ ਕਰਨਾ ਤੇਰੇ ਲਈ ਪਾਪ ਹੋਵੇਗਾ।