ਬਿਵਸਥਾ 23

ਹਾਲਾਂਕਿ, ਸੁੱਖਣਾ ਨਾ ਸੁੱਖਣਾ ਪਾਪ ਨਹੀਂ ਹੈ।

Deuteronomy 23:22 (UKJV) But if you shall forbear to vow, it shall be no sin in you.

20ਤੁਸੀਂ ਪਰਦੇਸੀਆਂ ਨੂੰ ਵਿਆਜ ਉੱਤੇ ਕਰਜ਼ਾ ਦੇ ਸਕਦੇ ਹੋ, ਪਰ ਕਿਸੇ ਹੋਰ ਇਸਰਾਏਲੀ ਨੂੰ ਨਹੀਂ, ਤਾਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਜਾਂਦੇ ਹੋ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੁਹਾਨੂੰ ਬਰਕਤ ਦੇਵੇ।

21ਜਦ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੁੱਖਣਾ ਸੁੱਖੇ ਤਾਂ ਉਸ ਨੂੰ ਪੂਰਾ ਕਰਨ ਵਿੱਚ ਢਿੱਲ ਨਾ ਲਾ ਕਿਉ ਜੋ ਯਾਹਵੇਹ ਤੇਰਾ ਪਰਮੇਸ਼ਵਰ ਉਸ ਨੂੰ ਜ਼ਰੂਰ ਹੀ ਤੇਰੇ ਕੋਲੋ ਲੈ ਲਵੇਗਾ ਅਤੇ ਢਿੱਲ ਕਰਨਾ ਤੇਰੇ ਲਈ ਪਾਪ ਹੋਵੇਗਾ।

22ਹਾਲਾਂਕਿ, ਸੁੱਖਣਾ ਨਾ ਸੁੱਖਣਾ ਪਾਪ ਨਹੀਂ ਹੈ।

23ਜੋ ਕੁਝ ਵੀ ਤੁਹਾਡੇ ਮੂੰਹ ਤੋਂ ਨਿੱਕਲੇ ਉਸਨੂੰ ਪੂਰਾ ਕਰੀਂ, ਕਿਉਂਕਿ ਤੁਸੀਂ ਆਪਣੇ ਮੂੰਹ ਤੋਂ ਬਚਨ ਕੱਢਿਆ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਖੁਸ਼ੀ ਦੀ ਭੇਟ ਸੁੱਖੀ, ਉਸੇ ਤਰ੍ਹਾਂ ਹੀ ਉਸ ਨੂੰ ਪੂਰਾ ਕਰੀਂ।

24ਜੇ ਤੂੰ ਆਪਣੇ ਗੁਆਂਢੀ ਦੇ ਅੰਗੂਰਾਂ ਦੇ ਬਾਗ ਵਿੱਚ ਜਾਵੇਂ ਤਾਂ ਤੂੰ ਆਪਣੀ ਇੱਛਾ ਦੇ ਅਨੁਸਾਰ ਅੰਗੂਰ ਖਾ ਸਕਦਾ ਹੈ ਪਰ ਆਪਣੀ ਟੋਕਰੀ ਵਿੱਚ ਨਾ ਪਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.