ਬਿਵਸਥਾ 24

ਜਦੋਂ ਤੁਸੀਂ ਆਪਣੇ ਗੁਆਂਢੀ ਨੂੰ ਕਿਸੇ ਕਿਸਮ ਦਾ ਕਰਜ਼ਾ ਦਿੰਦੇ ਹੋ, ਤਾਂ ਉਸਦੇ ਘਰ ਵਿੱਚ ਗਿਰਵੀ ਰੱਖਣ ਦੀ ਚੀਜ਼ ਲੈਣ ਲਈ ਨਾ ਵੜੋ।

Deuteronomy 24:10 (UKJV) When you do lend your brother any thing, you shall not go into his house to fetch his pledge.

8ਕੋੜ੍ਹ ਦੀ ਬਿਮਾਰੀ ਵਿੱਚ ਚੌਕਸ ਰਹੋ ਅਤੇ ਲੇਵੀ ਜਾਜਕਾਂ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਕਰਨ ਲਈ ਜਾਓ ਜੋ ਉਹ ਤੁਹਾਨੂੰ ਕਹਿਣ, ਜਿਵੇਂ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਤੁਸੀਂ ਉਸੇ ਤਰ੍ਹਾ ਪੂਰਾ ਕਰਨ ਦੀ ਚੌਕਸੀ ਕਰਿਓ।

9ਯਾਦ ਰੱਖੋ ਕਿ ਮਿਸਰ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਮਰਿਯਮ ਨਾਲ ਕੀ ਕੀਤਾ ਸੀ।

10ਜਦੋਂ ਤੁਸੀਂ ਆਪਣੇ ਗੁਆਂਢੀ ਨੂੰ ਕਿਸੇ ਕਿਸਮ ਦਾ ਕਰਜ਼ਾ ਦਿੰਦੇ ਹੋ, ਤਾਂ ਉਸਦੇ ਘਰ ਵਿੱਚ ਗਿਰਵੀ ਰੱਖਣ ਦੀ ਚੀਜ਼ ਲੈਣ ਲਈ ਨਾ ਵੜੋ।

11ਬਾਹਰ ਰਹੋ ਅਤੇ ਜਿਸ ਗੁਆਂਢੀ ਨੂੰ ਤੁਸੀਂ ਕਰਜ਼ਾ ਦਿੰਦੇ ਹੋ, ਉਹ ਆਪਣੀ ਗਿਰਵੀ ਰੱਖਣ ਵਾਲੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ।

12ਜੇਕਰ ਉਹ ਗਰੀਬ ਹੈ, ਤਾਂ ਆਪਣੇ ਕੋਲ ਉਸਦੇ ਗਹਿਣੇ ਰੱਖ ਕੇ ਸੌਂ ਨਾ ਜਾਵੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.