ਬਿਵਸਥਾ 24

ਜਦੋਂ ਤੁਸੀਂ ਆਪਣੇ ਖੇਤ ਵਿੱਚ ਵਾਢੀ ਕਰ ਰਹੇ ਹੋਵੋ ਅਤੇ ਇੱਕ ਪੂਲੀ ਉੱਥੇ ਹੀ ਭੁੱਲ ਜਾਓ, ਤਾਂ ਉਸ ਨੂੰ ਲੈਣ ਲਈ ਵਾਪਸ ਨਾ ਜਾਓ। ਇਸ ਨੂੰ ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਛੱਡ ਦਿਓ, ਤਾਂ ਜੋ ਤੁਹਾਡਾ ਯਾਹਵੇਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇ।

Deuteronomy 24:19 (UKJV) When you cut down yours harvest in your field, and have forgot a sheaf in the field, you shall not go again to fetch it: it shall be for the stranger, for the fatherless, and for the widow: that the LORD your God may bless you in all the work of yours hands.

17ਪਰਦੇਸੀ ਜਾਂ ਯਤੀਮ ਨੂੰ ਨਿਆਂ ਤੋਂ ਵਾਂਝਾ ਨਾ ਰੱਖੋ, ਨਾ ਵਿਧਵਾ ਦੀ ਚਾਦਰ ਨੂੰ ਗਿਰਵੀ ਰੱਖੋ।

18ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ ਅਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਉੱਥੋਂ ਛੁਡਾਇਆ ਸੀ। ਇਸ ਲਈ ਮੈਂ ਤੁਹਾਨੂੰ ਅਜਿਹਾ ਕਰਨ ਦਾ ਹੁਕਮ ਦਿੰਦਾ ਹਾਂ।

19ਜਦੋਂ ਤੁਸੀਂ ਆਪਣੇ ਖੇਤ ਵਿੱਚ ਵਾਢੀ ਕਰ ਰਹੇ ਹੋਵੋ ਅਤੇ ਇੱਕ ਪੂਲੀ ਉੱਥੇ ਹੀ ਭੁੱਲ ਜਾਓ, ਤਾਂ ਉਸ ਨੂੰ ਲੈਣ ਲਈ ਵਾਪਸ ਨਾ ਜਾਓ। ਇਸ ਨੂੰ ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਛੱਡ ਦਿਓ, ਤਾਂ ਜੋ ਤੁਹਾਡਾ ਯਾਹਵੇਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇ।

20ਜਦੋਂ ਤੂੰ ਆਪਣੇ ਰੁੱਖਾਂ ਤੋਂ ਜ਼ੈਤੂਨ ਨੂੰ ਝਾੜੇਂ, ਤਾਂ ਦੂਜੀ ਵਾਰ ਟਾਹਣੀਆਂ ਨੂੰ ਨਾ ਝਾੜੀਂ। ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਜੋ ਬਚਿਆ ਹੈ ਛੱਡ ਦਿਓ।

21ਜਦੋਂ ਤੁਸੀਂ ਆਪਣੇ ਅੰਗੂਰਾਂ ਦੇ ਬਾਗ ਵਿੱਚ ਅੰਗੂਰ ਇਕੱਠੇ ਕਰਦੇ ਹੋ, ਤਾਂ ਅੰਗੂਰਾਂ ਦੇ ਸਾਰੇ ਗੁੱਛੇ ਨਾ ਤੋੜੋ। ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਜੋ ਬਚਿਆ ਹੈ ਛੱਡ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.