9ਉਹ ਦੇ ਭਰਾ ਦੀ ਵਿਧਵਾ ਬਜ਼ੁਰਗਾਂ ਦੀ ਹਜ਼ੂਰੀ ਵਿੱਚ ਉਹ ਦੇ ਕੋਲ ਜਾ ਕੇ ਉਹ ਦੀ ਜੁੱਤੀ ਲਾਹ ਕੇ ਉਹ ਦੇ ਮੂੰਹ ਉੱਤੇ ਥੁੱਕੇ ਅਤੇ ਆਖੇ, “ਇਹ ਉਸ ਮਨੁੱਖ ਨਾਲ ਹੋਇਆ ਹੈ ਜੋ ਆਪਣੇ ਭਰਾ ਦਾ ਪਰਿਵਾਰ ਨਹੀਂ ਬਣਾਏਗਾ।”
10ਉਸ ਮਨੁੱਖ ਦੇ ਵੰਸ਼ ਨੂੰ ਇਸਰਾਏਲ ਵਿੱਚ ਜੁੱਤੀ ਲੱਥੇ ਦਾ ਘਰਾਣਾ ਦੇ ਪਰਿਵਾਰ ਵਜੋਂ ਜਾਣਿਆ ਜਾਵੇਗਾ।
11ਜੇ ਦੋ ਆਦਮੀ ਲੜ ਰਹੇ ਹਨ ਅਤੇ ਉਹਨਾਂ ਵਿੱਚੋਂ ਇੱਕ ਦੀ ਪਤਨੀ ਆਪਣੇ ਪਤੀ ਨੂੰ ਹਮਲਾਵਰ ਤੋਂ ਛੁਡਾਉਣ ਲਈ ਆਉਂਦੀ ਹੈ ਅਤੇ ਉਸ ਨੇ ਅੱਗੇ ਵਧ ਕੇ ਉਸ ਦੇ ਗੁਪਤ ਅੰਗਾਂ ਨੂੰ ਫੜ ਲਿਆ ਹੈ,
12ਤਾਂ ਤੁਸੀਂ ਉਸ ਦਾ ਹੱਥ ਵੱਢ ਸੁੱਟੋ ਅਤੇ ਨਾ ਹੀ ਉਸ ਉੱਤੇ ਕੋਈ ਤਰਸ ਦਿਖਾਓ।
13ਆਪਣੇ ਥੈਲੇ ਵਿੱਚ ਦੋ ਵੱਖਰੇ ਵਜ਼ਨ ਨਾ ਰੱਖੋ—ਇੱਕ ਭਾਰਾ, ਇੱਕ ਹਲਕਾ।