ਬਿਵਸਥਾ 25

ਆਪਣੇ ਥੈਲੇ ਵਿੱਚ ਦੋ ਵੱਖਰੇ ਵਜ਼ਨ ਨਾ ਰੱਖੋ—ਇੱਕ ਭਾਰਾ, ਇੱਕ ਹਲਕਾ।

Deuteronomy 25:13 (UKJV) You shall not have in your bag divers weights, a great and a small.

11ਜੇ ਦੋ ਆਦਮੀ ਲੜ ਰਹੇ ਹਨ ਅਤੇ ਉਹਨਾਂ ਵਿੱਚੋਂ ਇੱਕ ਦੀ ਪਤਨੀ ਆਪਣੇ ਪਤੀ ਨੂੰ ਹਮਲਾਵਰ ਤੋਂ ਛੁਡਾਉਣ ਲਈ ਆਉਂਦੀ ਹੈ ਅਤੇ ਉਸ ਨੇ ਅੱਗੇ ਵਧ ਕੇ ਉਸ ਦੇ ਗੁਪਤ ਅੰਗਾਂ ਨੂੰ ਫੜ ਲਿਆ ਹੈ,

12ਤਾਂ ਤੁਸੀਂ ਉਸ ਦਾ ਹੱਥ ਵੱਢ ਸੁੱਟੋ ਅਤੇ ਨਾ ਹੀ ਉਸ ਉੱਤੇ ਕੋਈ ਤਰਸ ਦਿਖਾਓ।

13ਆਪਣੇ ਥੈਲੇ ਵਿੱਚ ਦੋ ਵੱਖਰੇ ਵਜ਼ਨ ਨਾ ਰੱਖੋ—ਇੱਕ ਭਾਰਾ, ਇੱਕ ਹਲਕਾ।

14ਆਪਣੇ ਘਰ ਵਿੱਚ ਦੋ ਵੱਖੋ-ਵੱਖਰੇ ਉਪਾਅ ਨਾ ਰੱਖੋ—ਇੱਕ ਵੱਡਾ, ਇੱਕ ਛੋਟਾ।

15ਤੁਹਾਡੇ ਕੋਲ ਸਹੀ ਅਤੇ ਇਮਾਨਦਾਰ ਤੋਲ ਅਤੇ ਮਾਪ ਹੋਣੇ ਚਾਹੀਦੇ ਹਨ, ਤਾਂ ਜੋ ਤੁਸੀਂ ਉਸ ਧਰਤੀ ਵਿੱਚ ਲੰਬੇ ਸਮੇਂ ਤੱਕ ਜੀਓ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.