ਬਿਵਸਥਾ 25

ਜਦੋਂ ਤੁਸੀਂ ਥੱਕੇ-ਮਾਂਦੇ ਹੋਏ ਸੀ, ਤਾਂ ਉਹ ਤੁਹਾਡੇ ਸਫ਼ਰ ਵਿੱਚ ਤੁਹਾਨੂੰ ਮਿਲੇ ਅਤੇ ਉਹਨਾਂ ਸਾਰਿਆਂ ਉੱਤੇ ਹਮਲਾ ਕੀਤਾ ਜੋ ਤੁਹਾਡੇ ਤੋਂ ਪਿੱਛੇ ਰਹਿ ਗਏ ਸਨ, ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਸੀ।

Deuteronomy 25:18 (UKJV) How he met you by the way, and stroke the hindmost of you, even all that were feeble behind you, when you were faint and weary; and he feared not God.

16ਕਿਉਂਕਿ ਤੁਹਾਡਾ ਪਰਮੇਸ਼ਵਰ ਹਰ ਉਸ ਵਿਅਕਤੀ ਨੂੰ ਨਫ਼ਰਤ ਕਰਦਾ ਹੈ ਜੋ ਇਹ ਕੰਮ ਕਰਦਾ ਹੈ, ਜੋ ਕੋਈ ਬੇਈਮਾਨੀ ਕਰਦਾ ਹੈ।

17ਯਾਦ ਰੱਖੋ ਕਿ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ ਤਾਂ ਰਾਹ ਵਿੱਚ ਅਮਾਲੇਕੀਆਂ ਨੇ ਤੁਹਾਡੇ ਨਾਲ ਕੀ ਕੀਤਾ ਸੀ।

18ਜਦੋਂ ਤੁਸੀਂ ਥੱਕੇ-ਮਾਂਦੇ ਹੋਏ ਸੀ, ਤਾਂ ਉਹ ਤੁਹਾਡੇ ਸਫ਼ਰ ਵਿੱਚ ਤੁਹਾਨੂੰ ਮਿਲੇ ਅਤੇ ਉਹਨਾਂ ਸਾਰਿਆਂ ਉੱਤੇ ਹਮਲਾ ਕੀਤਾ ਜੋ ਤੁਹਾਡੇ ਤੋਂ ਪਿੱਛੇ ਰਹਿ ਗਏ ਸਨ, ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਸੀ।

19ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਉਸ ਧਰਤੀ ਵਿੱਚ ਅਰਾਮ ਦੇਵੇ, ਜੋ ਉਹ ਤੁਹਾਨੂੰ ਵਿਰਾਸਤ ਵਿੱਚ ਪ੍ਰਾਪਤ ਕਰਨ ਲਈ ਦੇ ਰਿਹਾ ਹੈ ਤਾਂ ਤੁਸੀਂ ਅਮਾਲੇਕ ਦਾ ਨਾਮ ਅਕਾਸ਼ ਦੇ ਹੇਠੋਂ ਮਿਟਾ ਦਿਓ, ਇਹ ਤੁਸੀਂ ਨਾ ਭੁੱਲੋ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.