15ਤੁਹਾਡੇ ਕੋਲ ਸਹੀ ਅਤੇ ਇਮਾਨਦਾਰ ਤੋਲ ਅਤੇ ਮਾਪ ਹੋਣੇ ਚਾਹੀਦੇ ਹਨ, ਤਾਂ ਜੋ ਤੁਸੀਂ ਉਸ ਧਰਤੀ ਵਿੱਚ ਲੰਬੇ ਸਮੇਂ ਤੱਕ ਜੀਓ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।
16ਕਿਉਂਕਿ ਤੁਹਾਡਾ ਪਰਮੇਸ਼ਵਰ ਹਰ ਉਸ ਵਿਅਕਤੀ ਨੂੰ ਨਫ਼ਰਤ ਕਰਦਾ ਹੈ ਜੋ ਇਹ ਕੰਮ ਕਰਦਾ ਹੈ, ਜੋ ਕੋਈ ਬੇਈਮਾਨੀ ਕਰਦਾ ਹੈ।
17ਯਾਦ ਰੱਖੋ ਕਿ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ ਤਾਂ ਰਾਹ ਵਿੱਚ ਅਮਾਲੇਕੀਆਂ ਨੇ ਤੁਹਾਡੇ ਨਾਲ ਕੀ ਕੀਤਾ ਸੀ।
18ਜਦੋਂ ਤੁਸੀਂ ਥੱਕੇ-ਮਾਂਦੇ ਹੋਏ ਸੀ, ਤਾਂ ਉਹ ਤੁਹਾਡੇ ਸਫ਼ਰ ਵਿੱਚ ਤੁਹਾਨੂੰ ਮਿਲੇ ਅਤੇ ਉਹਨਾਂ ਸਾਰਿਆਂ ਉੱਤੇ ਹਮਲਾ ਕੀਤਾ ਜੋ ਤੁਹਾਡੇ ਤੋਂ ਪਿੱਛੇ ਰਹਿ ਗਏ ਸਨ, ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਸੀ।
19ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਉਸ ਧਰਤੀ ਵਿੱਚ ਅਰਾਮ ਦੇਵੇ, ਜੋ ਉਹ ਤੁਹਾਨੂੰ ਵਿਰਾਸਤ ਵਿੱਚ ਪ੍ਰਾਪਤ ਕਰਨ ਲਈ ਦੇ ਰਿਹਾ ਹੈ ਤਾਂ ਤੁਸੀਂ ਅਮਾਲੇਕ ਦਾ ਨਾਮ ਅਕਾਸ਼ ਦੇ ਹੇਠੋਂ ਮਿਟਾ ਦਿਓ, ਇਹ ਤੁਸੀਂ ਨਾ ਭੁੱਲੋ!