ਬਿਵਸਥਾ 25

ਜੇਕਰ ਭਰਾ ਇਕੱਠੇ ਰਹਿੰਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਬੇਟੇ ਤੋਂ ਬਿਨਾਂ ਮਰ ਜਾਵੇ, ਤਾਂ ਉਸਦੀ ਇਸਤਰੀ ਨੂੰ ਪਰਿਵਾਰ ਤੋਂ ਬਾਹਰ ਵਿਆਹ ਨਹੀਂ ਕਰਨਾ ਚਾਹੀਦਾ। ਉਸ ਦੇ ਪਤੀ ਦਾ ਭਰਾ ਉਸ ਨੂੰ ਲੈ ਜਾਵੇਗਾ ਅਤੇ ਉਸ ਨਾਲ ਵਿਆਹ ਕਰੇਗਾ ਅਤੇ ਉਸ ਪ੍ਰਤੀ ਦਿਓਰ ਦਾ ਫਰਜ਼ ਨਿਭਾਵੇਗਾ।

Deuteronomy 25:5 (UKJV) If brethren dwell together, and one of them die, and have no child, the wife of the dead shall not marry without unto a stranger: her husband's brother shall go in unto her, and take her to him to wife, and perform the duty of an husband's brother unto her.

3ਪਰ ਨਿਆਂਕਾਰ ਨੂੰ ਚਾਲੀ ਤੋਂ ਵੱਧ ਕੋੜੇ ਨਹੀਂ ਮਾਰਨੇ ਚਾਹੀਦੇ, ਜੇਕਰ ਦੋਸ਼ੀ ਨੂੰ ਇਸ ਤੋਂ ਵੱਧ ਕੋਰੜੇ ਮਾਰੇ ਗਏ, ਤਾਂ ਤੁਹਾਡਾ ਸਾਥੀ ਇਸਰਾਏਲੀ ਤੁਹਾਡੀਆਂ ਨਜ਼ਰਾਂ ਵਿੱਚ ਨੀਚ ਹੋ ਜਾਵੇਗਾ।

4ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ।

5ਜੇਕਰ ਭਰਾ ਇਕੱਠੇ ਰਹਿੰਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਬੇਟੇ ਤੋਂ ਬਿਨਾਂ ਮਰ ਜਾਵੇ, ਤਾਂ ਉਸਦੀ ਇਸਤਰੀ ਨੂੰ ਪਰਿਵਾਰ ਤੋਂ ਬਾਹਰ ਵਿਆਹ ਨਹੀਂ ਕਰਨਾ ਚਾਹੀਦਾ। ਉਸ ਦੇ ਪਤੀ ਦਾ ਭਰਾ ਉਸ ਨੂੰ ਲੈ ਜਾਵੇਗਾ ਅਤੇ ਉਸ ਨਾਲ ਵਿਆਹ ਕਰੇਗਾ ਅਤੇ ਉਸ ਪ੍ਰਤੀ ਦਿਓਰ ਦਾ ਫਰਜ਼ ਨਿਭਾਵੇਗਾ।

6ਜਿਹੜਾ ਪਹਿਲਾ ਪੁੱਤਰ ਉਸ ਨੇ ਜਨਮਿਆ ਉਹ ਮਰੇ ਹੋਏ ਭਰਾ ਦਾ ਨਾਮ ਰੱਖੇ ਤਾਂ ਜੋ ਉਹ ਦਾ ਨਾਮ ਇਸਰਾਏਲ ਵਿੱਚੋਂ ਮਿਟ ਨਾ ਜਾਵੇ।

7ਪਰ ਜੇ ਕੋਈ ਆਦਮੀ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ, ਤਾਂ ਉਹ ਸ਼ਹਿਰ ਦੇ ਦਰਵਾਜ਼ੇ ਉੱਤੇ ਬਜ਼ੁਰਗਾਂ ਕੋਲ ਜਾ ਕੇ ਆਖੇ, “ਮੇਰੇ ਪਤੀ ਦਾ ਭਰਾ ਇਸਰਾਏਲ ਵਿੱਚ ਆਪਣੇ ਭਰਾ ਦਾ ਨਾਮ ਰੱਖਣ ਤੋਂ ਇਨਕਾਰ ਕਰਦਾ ਹੈ, ਉਹ ਮੇਰੇ ਪਤੀ ਦੇ ਭਰਾ ਦਾ ਫਰਜ਼ ਨਹੀਂ ਨਿਭਾਏਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.