ਬਿਵਸਥਾ 25

ਪਰ ਨਿਆਂਕਾਰ ਨੂੰ ਚਾਲੀ ਤੋਂ ਵੱਧ ਕੋੜੇ ਨਹੀਂ ਮਾਰਨੇ ਚਾਹੀਦੇ, ਜੇਕਰ ਦੋਸ਼ੀ ਨੂੰ ਇਸ ਤੋਂ ਵੱਧ ਕੋਰੜੇ ਮਾਰੇ ਗਏ, ਤਾਂ ਤੁਹਾਡਾ ਸਾਥੀ ਇਸਰਾਏਲੀ ਤੁਹਾਡੀਆਂ ਨਜ਼ਰਾਂ ਵਿੱਚ ਨੀਚ ਹੋ ਜਾਵੇਗਾ।

Deuteronomy 25:3 (UKJV) Forty stripes he may give him, and not exceed: lest, if he should exceed, and beat him above these with many stripes, then your brother should seem vile unto you.

1ਜਦੋਂ ਲੋਕਾਂ ਵਿੱਚ ਝਗੜਾ ਹੁੰਦਾ ਹੈ, ਉਹ ਅਦਾਲਤ ਵਿੱਚ ਜਾਂਦੇ ਹਨ ਤਾਂ ਜੋ ਨਿਆਂਕਾਰ ਝਗੜੇ ਦਾ ਸਹੀ ਫੈਸਲਾ ਕਰਨ, ਨਿਰਦੋਸ਼ਾਂ ਨੂੰ ਬਰੀ ਕਰਨ ਅਤੇ ਦੋਸ਼ੀ ਨੂੰ ਦੋਸ਼ੀ ਠਹਿਰਾਉਣ।

2ਜੇ ਦੋਸ਼ੀ ਕੁੱਟਣ ਦੇ ਲਾਇਕ ਹੈ, ਤਾਂ ਨਿਆਂਕਾਰ ਉਹਨਾਂ ਨੂੰ ਲੰਮਾ ਪਾ ਲਵੇ ਅਤੇ ਆਪਣੀ ਹਜ਼ੂਰੀ ਵਿੱਚ ਉਹਨਾਂ ਨੂੰ ਕੋਰੜਿਆਂ ਦੀ ਗਿਣਤੀ ਦੇ ਨਾਲ ਜਿੰਨੇ ਅਪਰਾਧ ਦਾ ਹੱਕਦਾਰ ਹੈ, ਕੋਰੜੇ ਮਾਰੇ।

3ਪਰ ਨਿਆਂਕਾਰ ਨੂੰ ਚਾਲੀ ਤੋਂ ਵੱਧ ਕੋੜੇ ਨਹੀਂ ਮਾਰਨੇ ਚਾਹੀਦੇ, ਜੇਕਰ ਦੋਸ਼ੀ ਨੂੰ ਇਸ ਤੋਂ ਵੱਧ ਕੋਰੜੇ ਮਾਰੇ ਗਏ, ਤਾਂ ਤੁਹਾਡਾ ਸਾਥੀ ਇਸਰਾਏਲੀ ਤੁਹਾਡੀਆਂ ਨਜ਼ਰਾਂ ਵਿੱਚ ਨੀਚ ਹੋ ਜਾਵੇਗਾ।

4ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ।

5ਜੇਕਰ ਭਰਾ ਇਕੱਠੇ ਰਹਿੰਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਬੇਟੇ ਤੋਂ ਬਿਨਾਂ ਮਰ ਜਾਵੇ, ਤਾਂ ਉਸਦੀ ਇਸਤਰੀ ਨੂੰ ਪਰਿਵਾਰ ਤੋਂ ਬਾਹਰ ਵਿਆਹ ਨਹੀਂ ਕਰਨਾ ਚਾਹੀਦਾ। ਉਸ ਦੇ ਪਤੀ ਦਾ ਭਰਾ ਉਸ ਨੂੰ ਲੈ ਜਾਵੇਗਾ ਅਤੇ ਉਸ ਨਾਲ ਵਿਆਹ ਕਰੇਗਾ ਅਤੇ ਉਸ ਪ੍ਰਤੀ ਦਿਓਰ ਦਾ ਫਰਜ਼ ਨਿਭਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.