ਬਿਵਸਥਾ 25

ਜਦੋਂ ਲੋਕਾਂ ਵਿੱਚ ਝਗੜਾ ਹੁੰਦਾ ਹੈ, ਉਹ ਅਦਾਲਤ ਵਿੱਚ ਜਾਂਦੇ ਹਨ ਤਾਂ ਜੋ ਨਿਆਂਕਾਰ ਝਗੜੇ ਦਾ ਸਹੀ ਫੈਸਲਾ ਕਰਨ, ਨਿਰਦੋਸ਼ਾਂ ਨੂੰ ਬਰੀ ਕਰਨ ਅਤੇ ਦੋਸ਼ੀ ਨੂੰ ਦੋਸ਼ੀ ਠਹਿਰਾਉਣ।

Deuteronomy 25:1 (UKJV) If there be a controversy between men, and they come unto judgment, that the judges may judge them; then they shall justify the righteous, and condemn the wicked.

1ਜਦੋਂ ਲੋਕਾਂ ਵਿੱਚ ਝਗੜਾ ਹੁੰਦਾ ਹੈ, ਉਹ ਅਦਾਲਤ ਵਿੱਚ ਜਾਂਦੇ ਹਨ ਤਾਂ ਜੋ ਨਿਆਂਕਾਰ ਝਗੜੇ ਦਾ ਸਹੀ ਫੈਸਲਾ ਕਰਨ, ਨਿਰਦੋਸ਼ਾਂ ਨੂੰ ਬਰੀ ਕਰਨ ਅਤੇ ਦੋਸ਼ੀ ਨੂੰ ਦੋਸ਼ੀ ਠਹਿਰਾਉਣ।

2ਜੇ ਦੋਸ਼ੀ ਕੁੱਟਣ ਦੇ ਲਾਇਕ ਹੈ, ਤਾਂ ਨਿਆਂਕਾਰ ਉਹਨਾਂ ਨੂੰ ਲੰਮਾ ਪਾ ਲਵੇ ਅਤੇ ਆਪਣੀ ਹਜ਼ੂਰੀ ਵਿੱਚ ਉਹਨਾਂ ਨੂੰ ਕੋਰੜਿਆਂ ਦੀ ਗਿਣਤੀ ਦੇ ਨਾਲ ਜਿੰਨੇ ਅਪਰਾਧ ਦਾ ਹੱਕਦਾਰ ਹੈ, ਕੋਰੜੇ ਮਾਰੇ।

3ਪਰ ਨਿਆਂਕਾਰ ਨੂੰ ਚਾਲੀ ਤੋਂ ਵੱਧ ਕੋੜੇ ਨਹੀਂ ਮਾਰਨੇ ਚਾਹੀਦੇ, ਜੇਕਰ ਦੋਸ਼ੀ ਨੂੰ ਇਸ ਤੋਂ ਵੱਧ ਕੋਰੜੇ ਮਾਰੇ ਗਏ, ਤਾਂ ਤੁਹਾਡਾ ਸਾਥੀ ਇਸਰਾਏਲੀ ਤੁਹਾਡੀਆਂ ਨਜ਼ਰਾਂ ਵਿੱਚ ਨੀਚ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.