2ਜਦੋਂ ਤੁਸੀਂ ਯਰਦਨ ਨਦੀ ਪਾਰ ਕਰਕੇ ਉਸ ਧਰਤੀ ਵਿੱਚ ਪਹੁੰਚ ਜਾਓ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ, ਤਾਂ ਕੁਝ ਵੱਡੇ-ਵੱਡੇ ਪੱਥਰ ਲਗਾਓ ਅਤੇ ਉਹਨਾਂ ਉੱਤੇ ਲਿਪਾਈ ਕਰੋ।”
3“ਉਹਨਾਂ ਉੱਤੇ ਇਸ ਬਿਵਸਥਾ ਦੇ ਸਾਰੇ ਸ਼ਬਦ ਲਿਖੋ ਜਦੋਂ ਤੁਸੀਂ ਉਸ ਧਰਤੀ ਵਿੱਚ ਪ੍ਰਵੇਸ਼ ਕਰਨ ਲਈ ਪਾਰ ਹੋਵੋ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ, ਇੱਕ ਧਰਤੀ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਜਿਵੇਂ ਯਾਹਵੇਹ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।
4ਅਤੇ ਜਦੋਂ ਤੁਸੀਂ ਯਰਦਨ ਪਾਰ ਕਰੋਗੇ, ਤਾਂ ਜਿਵੇਂ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ, ਏਬਾਲ ਪਹਾੜ ਉੱਤੇ ਇਨ੍ਹਾਂ ਪੱਥਰਾਂ ਨੂੰ ਖੜ੍ਹਾ ਕਰੋ ਅਤੇ ਉਹਨਾਂ ਉੱਤੇ ਲਿਪਾਈ ਕਰੋ।
5ਉੱਥੇ ਆਪਣੇ ਯਾਹਵੇਹ ਲਈ ਇੱਕ ਜਗਵੇਦੀ ਬਣਾਓ, ਪੱਥਰਾਂ ਦੀ ਇੱਕ ਜਗਵੇਦੀ। ਇਨ੍ਹਾਂ ਉੱਤੇ ਲੋਹੇ ਦੇ ਕਿਸੇ ਸੰਦ ਦੀ ਵਰਤੋਂ ਨਾ ਕਰੋ।
6ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੀ ਜਗਵੇਦੀ ਨੂੰ ਖੇਤ ਦੇ ਪੱਥਰਾਂ ਨਾਲ ਬਣਾਓ ਅਤੇ ਇਸ ਉੱਤੇ ਆਪਣੇ ਯਾਹਵੇਹ ਨੂੰ ਹੋਮ ਬਲੀ ਦੀਆਂ ਭੇਟਾਂ ਚੜ੍ਹਾਓ।