ਬਿਵਸਥਾ 27

ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੀ ਜਗਵੇਦੀ ਨੂੰ ਖੇਤ ਦੇ ਪੱਥਰਾਂ ਨਾਲ ਬਣਾਓ ਅਤੇ ਇਸ ਉੱਤੇ ਆਪਣੇ ਯਾਹਵੇਹ ਨੂੰ ਹੋਮ ਬਲੀ ਦੀਆਂ ਭੇਟਾਂ ਚੜ੍ਹਾਓ।

Deuteronomy 27:6 (UKJV) You shall build the altar of the LORD your God of whole stones: and you shall offer burnt offerings thereon unto the LORD your God:

4ਅਤੇ ਜਦੋਂ ਤੁਸੀਂ ਯਰਦਨ ਪਾਰ ਕਰੋਗੇ, ਤਾਂ ਜਿਵੇਂ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ, ਏਬਾਲ ਪਹਾੜ ਉੱਤੇ ਇਨ੍ਹਾਂ ਪੱਥਰਾਂ ਨੂੰ ਖੜ੍ਹਾ ਕਰੋ ਅਤੇ ਉਹਨਾਂ ਉੱਤੇ ਲਿਪਾਈ ਕਰੋ।

5ਉੱਥੇ ਆਪਣੇ ਯਾਹਵੇਹ ਲਈ ਇੱਕ ਜਗਵੇਦੀ ਬਣਾਓ, ਪੱਥਰਾਂ ਦੀ ਇੱਕ ਜਗਵੇਦੀ। ਇਨ੍ਹਾਂ ਉੱਤੇ ਲੋਹੇ ਦੇ ਕਿਸੇ ਸੰਦ ਦੀ ਵਰਤੋਂ ਨਾ ਕਰੋ।

6ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੀ ਜਗਵੇਦੀ ਨੂੰ ਖੇਤ ਦੇ ਪੱਥਰਾਂ ਨਾਲ ਬਣਾਓ ਅਤੇ ਇਸ ਉੱਤੇ ਆਪਣੇ ਯਾਹਵੇਹ ਨੂੰ ਹੋਮ ਬਲੀ ਦੀਆਂ ਭੇਟਾਂ ਚੜ੍ਹਾਓ।

7ਉੱਥੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਓ, ਉਹਨਾਂ ਨੂੰ ਖਾਓ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅਨੰਦ ਕਰਿਓ।

8ਅਤੇ ਤੁਸੀਂ ਇਨ੍ਹਾਂ ਪੱਥਰਾਂ ਉੱਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਸਾਫ਼-ਸਾਫ਼ ਲਿਖੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.