6ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੀ ਜਗਵੇਦੀ ਨੂੰ ਖੇਤ ਦੇ ਪੱਥਰਾਂ ਨਾਲ ਬਣਾਓ ਅਤੇ ਇਸ ਉੱਤੇ ਆਪਣੇ ਯਾਹਵੇਹ ਨੂੰ ਹੋਮ ਬਲੀ ਦੀਆਂ ਭੇਟਾਂ ਚੜ੍ਹਾਓ।
7ਉੱਥੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਓ, ਉਹਨਾਂ ਨੂੰ ਖਾਓ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅਨੰਦ ਕਰਿਓ।
8ਅਤੇ ਤੁਸੀਂ ਇਨ੍ਹਾਂ ਪੱਥਰਾਂ ਉੱਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਸਾਫ਼-ਸਾਫ਼ ਲਿਖੋ।”
9ਤਦ ਮੋਸ਼ੇਹ ਅਤੇ ਲੇਵੀ ਜਾਜਕਾਂ ਨੇ ਸਾਰੇ ਇਸਰਾਏਲ ਨੂੰ ਆਖਿਆ, “ਇਸਰਾਏਲ, ਚੁੱਪ ਰਹੋ ਅਤੇ ਸੁਣੋ! ਤੁਸੀਂ ਹੁਣ ਆਪਣੇ ਪਰਮੇਸ਼ਵਰ ਦੇ ਲੋਕ ਬਣ ਗਏ ਹੋ।
10ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ, ਅਤੇ ਉਸਦੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ।”