19ਸਰਾਪੀ ਹੋਵੋਗੇ ਜਦੋਂ ਤੁਸੀਂ ਅੰਦਰ ਆਓਗੇ ਅਤੇ ਸਰਾਪੀ ਹੋਵੋਗੇ ਜਦੋਂ ਤੁਸੀਂ ਬਾਹਰ ਜਾਓਗੇ।
20ਯਾਹਵੇਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ, ਜਿਨ੍ਹਾਂ ਨਾਲ ਤੁਸੀਂ ਮੈਨੂੰ ਤਿਆਗ ਦਿੱਤਾ, ਤੁਹਾਡੇ ਉੱਤੇ ਸਰਾਪ, ਘਬਰਾਹਟ ਅਤੇ ਤਾੜਨਾ ਪਾਵੇਗਾ, ਜਦ ਤੁਸੀਂ ਬਰਬਾਦ ਹੋ ਕੇ ਛੇਤੀ ਨਾਲ ਨਾਸ ਨਾ ਹੋ ਜਾਓ।
21ਯਾਹਵੇਹ ਤੁਹਾਡੇ ਉੱਤੇ ਬੀਮਾਰੀਆਂ ਪਾਵੇਗਾ, ਜਦੋਂ ਤੱਕ ਉਹ ਤੁਹਾਨੂੰ ਉਸ ਧਰਤੀ ਤੋਂ ਨਾਸ਼ ਨਾ ਕਰ ਦੇਵੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ।
22ਯਾਹਵੇਹ ਤੁਹਾਨੂੰ ਵਿਨਾਸ਼ਕਾਰੀ ਰੋਗ, ਬੁਖਾਰ, ਸੋਜ, ਤੇਜ਼ ਗਰਮੀ ਸੋਕੇ ਅਤੇ ਉੱਲੀ ਨਾਲ ਮਾਰੇਗਾ, ਜੋ ਤੁਹਾਨੂੰ ਉਦੋਂ ਤੱਕ ਮਾਰਦਾ ਰਹੇਗਾ ਜਦੋਂ ਤੱਕ ਤੁਸੀਂ ਨਾਸ ਨਾ ਹੋ ਜਾਓ।
23ਤੇਰੇ ਸਿਰ ਉੱਤੇ ਅਕਾਸ਼ ਪਿੱਤਲ ਵਰਗਾ ਹੋ ਜਾਵੇਗਾ ਅਤੇ ਤੇਰੇ ਪੈਰਾ ਹੇਠਲੀ ਜ਼ਮੀਨ ਲੋਹੇ ਵਰਗੀ ਹੋ ਜਾਵੇਗੀ।