ਬਿਵਸਥਾ 28

ਯਾਹਵੇਹ ਤੁਹਾਨੂੰ ਵਿਨਾਸ਼ਕਾਰੀ ਰੋਗ, ਬੁਖਾਰ, ਸੋਜ, ਤੇਜ਼ ਗਰਮੀ ਸੋਕੇ ਅਤੇ ਉੱਲੀ ਨਾਲ ਮਾਰੇਗਾ, ਜੋ ਤੁਹਾਨੂੰ ਉਦੋਂ ਤੱਕ ਮਾਰਦਾ ਰਹੇਗਾ ਜਦੋਂ ਤੱਕ ਤੁਸੀਂ ਨਾਸ ਨਾ ਹੋ ਜਾਓ।

Deuteronomy 28:22 (UKJV) The LORD shall strike you with a consumption, and with a fever, and with an inflammation, and with an extreme burning, and with the sword, and with blasting, and with mildew; and they shall pursue you until you perish.

20ਯਾਹਵੇਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ, ਜਿਨ੍ਹਾਂ ਨਾਲ ਤੁਸੀਂ ਮੈਨੂੰ ਤਿਆਗ ਦਿੱਤਾ, ਤੁਹਾਡੇ ਉੱਤੇ ਸਰਾਪ, ਘਬਰਾਹਟ ਅਤੇ ਤਾੜਨਾ ਪਾਵੇਗਾ, ਜਦ ਤੁਸੀਂ ਬਰਬਾਦ ਹੋ ਕੇ ਛੇਤੀ ਨਾਲ ਨਾਸ ਨਾ ਹੋ ਜਾਓ।

21ਯਾਹਵੇਹ ਤੁਹਾਡੇ ਉੱਤੇ ਬੀਮਾਰੀਆਂ ਪਾਵੇਗਾ, ਜਦੋਂ ਤੱਕ ਉਹ ਤੁਹਾਨੂੰ ਉਸ ਧਰਤੀ ਤੋਂ ਨਾਸ਼ ਨਾ ਕਰ ਦੇਵੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ।

22ਯਾਹਵੇਹ ਤੁਹਾਨੂੰ ਵਿਨਾਸ਼ਕਾਰੀ ਰੋਗ, ਬੁਖਾਰ, ਸੋਜ, ਤੇਜ਼ ਗਰਮੀ ਸੋਕੇ ਅਤੇ ਉੱਲੀ ਨਾਲ ਮਾਰੇਗਾ, ਜੋ ਤੁਹਾਨੂੰ ਉਦੋਂ ਤੱਕ ਮਾਰਦਾ ਰਹੇਗਾ ਜਦੋਂ ਤੱਕ ਤੁਸੀਂ ਨਾਸ ਨਾ ਹੋ ਜਾਓ।

23ਤੇਰੇ ਸਿਰ ਉੱਤੇ ਅਕਾਸ਼ ਪਿੱਤਲ ਵਰਗਾ ਹੋ ਜਾਵੇਗਾ ਅਤੇ ਤੇਰੇ ਪੈਰਾ ਹੇਠਲੀ ਜ਼ਮੀਨ ਲੋਹੇ ਵਰਗੀ ਹੋ ਜਾਵੇਗੀ।

24ਯਾਹਵੇਹ ਤੁਹਾਡੇ ਦੇਸ਼ ਦੀ ਬਾਰਿਸ਼ ਨੂੰ ਘੱਟੇ ਅਤੇ ਧੂੜ ਵਿੱਚ ਬਦਲ ਦੇਵੇਗਾ। ਇਹ ਅਕਾਸ਼ ਤੋਂ ਹੇਠਾਂ ਆਵੇਗਾ ਜਦੋਂ ਤੱਕ ਤੁਸੀਂ ਤਬਾਹ ਨਹੀਂ ਹੋ ਜਾਂਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.