ਬਿਵਸਥਾ 28

ਦੁਪਹਿਰ ਵੇਲੇ ਤੁਸੀਂ ਅੰਨ੍ਹੇ ਵਾਂਗ ਹਨੇਰੇ ਵਿੱਚ ਟਹਿਲਦੇ ਰਹੋਗੇ। ਤੁਸੀਂ ਹਰ ਕੰਮ ਵਿੱਚ ਅਸਫ਼ਲ ਹੋਵੋਗੇ, ਤੁਸੀਂ ਸਦਾ ਲਈ ਦੱਬੇ ਰਹੋਗੇ ਅਤੇ ਲੁੱਟੇ ਜਾਓਗੇ, ਪਰ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।

Deuteronomy 28:29 (UKJV) And you shall grope at noonday, as the blind gropes in darkness, and you shall not prosper in your ways: and you shall be only oppressed and spoiled evermore, and no man shall save you.

27ਯਾਹਵੇਹ ਤੁਹਾਨੂੰ ਮਿਸਰੀ ਫੋੜਿਆਂ, ਬਵਾਸੀਰ, ਦੱਦਰੀ ਅਤੇ ਖਾਰਸ਼ ਨਾਲ ਅਜਿਹਾ ਮਾਰੇਗਾ, ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸਕੋਗੇ।

28ਯਾਹਵੇਹ ਤੁਹਾਨੂੰ ਪਾਗਲਪਣ, ਅੰਨ੍ਹੇਪਣ ਅਤੇ ਮਨ ਦੀ ਘਬਰਾਹਟ ਨਾਲ ਮਾਰੇਗਾ।

29ਦੁਪਹਿਰ ਵੇਲੇ ਤੁਸੀਂ ਅੰਨ੍ਹੇ ਵਾਂਗ ਹਨੇਰੇ ਵਿੱਚ ਟਹਿਲਦੇ ਰਹੋਗੇ। ਤੁਸੀਂ ਹਰ ਕੰਮ ਵਿੱਚ ਅਸਫ਼ਲ ਹੋਵੋਗੇ, ਤੁਸੀਂ ਸਦਾ ਲਈ ਦੱਬੇ ਰਹੋਗੇ ਅਤੇ ਲੁੱਟੇ ਜਾਓਗੇ, ਪਰ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।

30ਤੁਸੀਂ ਕਿਸੇ ਇਸਤਰੀ ਨਾਲ ਮੰਗਣੀ ਕਰੋਗੇ ਪਰ ਕੋਈ ਹੋਰ ਉਸ ਨਾਲ ਲੇਟੇਗਾ। ਤੁਸੀਂ ਘਰ ਬਣਾਉਗੇ, ਪਰ ਉਸ ਵਿੱਚ ਵੱਸੋਗੇ ਨਹੀਂ। ਤੁਸੀਂ ਅੰਗੂਰੀ ਬਾਗ ਲਗਾਓਗੇ, ਪਰ ਤੁਸੀਂ ਉਸ ਦੇ ਫਲ ਦਾ ਆਨੰਦ ਵੀ ਨਹੀਂ ਮਾਣੋਗੇ।

31ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੱਢਿਆ ਜਾਵੇਗਾ ਪਰ ਤੁਸੀਂ ਉਸ ਵਿੱਚੋਂ ਕੁਝ ਨਹੀਂ ਖਾਓਗੇ। ਤੁਹਾਡਾ ਗਧਾ ਤੁਹਾਡੇ ਕੋਲੋਂ ਜ਼ਬਰਦਸਤੀ ਖੋਹ ਲਿਆ ਜਾਵੇਗਾ ਅਤੇ ਵਾਪਸ ਨਹੀਂ ਕੀਤਾ ਜਾਵੇਗਾ। ਤੁਹਾਡੀਆਂ ਭੇਡਾਂ ਤੁਹਾਡੇ ਦੁਸ਼ਮਣਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਕੋਈ ਵੀ ਤੁਹਾਨੂੰ ਬਚਾਉਣ ਵਾਲਾ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.