ਬਿਵਸਥਾ 28

ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੱਢਿਆ ਜਾਵੇਗਾ ਪਰ ਤੁਸੀਂ ਉਸ ਵਿੱਚੋਂ ਕੁਝ ਨਹੀਂ ਖਾਓਗੇ। ਤੁਹਾਡਾ ਗਧਾ ਤੁਹਾਡੇ ਕੋਲੋਂ ਜ਼ਬਰਦਸਤੀ ਖੋਹ ਲਿਆ ਜਾਵੇਗਾ ਅਤੇ ਵਾਪਸ ਨਹੀਂ ਕੀਤਾ ਜਾਵੇਗਾ। ਤੁਹਾਡੀਆਂ ਭੇਡਾਂ ਤੁਹਾਡੇ ਦੁਸ਼ਮਣਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਕੋਈ ਵੀ ਤੁਹਾਨੂੰ ਬਚਾਉਣ ਵਾਲਾ ਨਹੀਂ ਹੋਵੇਗਾ।

Deuteronomy 28:31 (UKJV) Yours ox shall be slain before yours eyes, and you shall not eat thereof: yours ass shall be violently taken away from before your face, and shall not be restored to you: your sheep shall be given unto yours enemies, and you shall have none to rescue them.

29ਦੁਪਹਿਰ ਵੇਲੇ ਤੁਸੀਂ ਅੰਨ੍ਹੇ ਵਾਂਗ ਹਨੇਰੇ ਵਿੱਚ ਟਹਿਲਦੇ ਰਹੋਗੇ। ਤੁਸੀਂ ਹਰ ਕੰਮ ਵਿੱਚ ਅਸਫ਼ਲ ਹੋਵੋਗੇ, ਤੁਸੀਂ ਸਦਾ ਲਈ ਦੱਬੇ ਰਹੋਗੇ ਅਤੇ ਲੁੱਟੇ ਜਾਓਗੇ, ਪਰ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।

30ਤੁਸੀਂ ਕਿਸੇ ਇਸਤਰੀ ਨਾਲ ਮੰਗਣੀ ਕਰੋਗੇ ਪਰ ਕੋਈ ਹੋਰ ਉਸ ਨਾਲ ਲੇਟੇਗਾ। ਤੁਸੀਂ ਘਰ ਬਣਾਉਗੇ, ਪਰ ਉਸ ਵਿੱਚ ਵੱਸੋਗੇ ਨਹੀਂ। ਤੁਸੀਂ ਅੰਗੂਰੀ ਬਾਗ ਲਗਾਓਗੇ, ਪਰ ਤੁਸੀਂ ਉਸ ਦੇ ਫਲ ਦਾ ਆਨੰਦ ਵੀ ਨਹੀਂ ਮਾਣੋਗੇ।

31ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੱਢਿਆ ਜਾਵੇਗਾ ਪਰ ਤੁਸੀਂ ਉਸ ਵਿੱਚੋਂ ਕੁਝ ਨਹੀਂ ਖਾਓਗੇ। ਤੁਹਾਡਾ ਗਧਾ ਤੁਹਾਡੇ ਕੋਲੋਂ ਜ਼ਬਰਦਸਤੀ ਖੋਹ ਲਿਆ ਜਾਵੇਗਾ ਅਤੇ ਵਾਪਸ ਨਹੀਂ ਕੀਤਾ ਜਾਵੇਗਾ। ਤੁਹਾਡੀਆਂ ਭੇਡਾਂ ਤੁਹਾਡੇ ਦੁਸ਼ਮਣਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਕੋਈ ਵੀ ਤੁਹਾਨੂੰ ਬਚਾਉਣ ਵਾਲਾ ਨਹੀਂ ਹੋਵੇਗਾ।

32ਤੁਹਾਡੇ ਪੁੱਤਰ ਅਤੇ ਧੀਆਂ ਕਿਸੇ ਹੋਰ ਕੌਮ ਨੂੰ ਦੇ ਦਿੱਤੇ ਜਾਣਗੇ ਅਤੇ ਤੁਹਾਡੀਆਂ ਅੱਖਾਂ ਸਾਰਾ ਦਿਨ ਉਹਨਾਂ ਨੂੰ ਵੇਖਣ ਲਈ ਤਰਸ ਜਾਣਗੀਆਂ, ਪਰ ਤੁਹਾਡੇ ਹੱਥਾਂ ਵਿੱਚ ਕੋਈ ਜੋਰ ਨਹੀਂ ਹੋਵੇਗਾ।

33ਉਹ ਲੋਕ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਉਹ ਤੁਹਾਡੀ ਜ਼ਮੀਨ ਅਤੇ ਮਜ਼ਦੂਰੀ ਦੀ ਉਪਜ ਖਾਣਗੇ ਅਤੇ ਤੁਹਾਡੇ ਕੋਲ ਤੁਹਾਡੇ ਸਾਰੇ ਦਿਨ ਬੇਰਹਿਮ ਜ਼ੁਲਮ ਤੋਂ ਬਿਨਾਂ ਕੁਝ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.