ਬਿਵਸਥਾ 28

ਤੁਸੀਂ ਸ਼ਹਿਰ ਵਿੱਚ ਮੁਬਾਰਕ ਹੋਵੋਗੇ ਅਤੇ ਦੇਸ਼ ਵਿੱਚ ਮੁਬਾਰਕ ਹੋਵੋਗੇ।

Deuteronomy 28:3 (UKJV) Blessed shall you be in the city, and blessed shall you be in the field.

1ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਚੰਗੀ ਤਰ੍ਹਾਂ ਆਵਾਜ਼ ਸੁਣਦੇ ਹੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰਦੇ ਹੋ ਜਿਸਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਭ ਕੌਮਾਂ ਤੋਂ ਉੱਚਾ ਕਰੇਗਾ।

2ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ, ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ।

3ਤੁਸੀਂ ਸ਼ਹਿਰ ਵਿੱਚ ਮੁਬਾਰਕ ਹੋਵੋਗੇ ਅਤੇ ਦੇਸ਼ ਵਿੱਚ ਮੁਬਾਰਕ ਹੋਵੋਗੇ।

4ਮੁਬਾਰਕ ਹੋਵੇਗਾ ਤੁਹਾਡੀ ਕੁੱਖ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਪਸ਼ੂਆਂ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ।

5ਮੁਬਾਰਕ ਹੋਵੇਗੀ ਤੁਹਾਡੀ ਟੋਕਰੀ ਅਤੇ ਤੁਹਾਡੀ ਪਰਾਤ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.