23ਸਾਰੀ ਧਰਤੀ ਲੂਣ ਅਤੇ ਗੰਧਕ ਦੀ ਬਲਦੀ ਰਹਿੰਦ-ਖੂੰਹਦ ਦੀ ਹੋ ਜਾਵੇਗੀ, ਕੁਝ ਵੀ ਨਹੀਂ ਬੀਜਿਆ ਜਾਵੇਗਾ, ਨਾ ਕੁਝ ਉੱਗੇਗਾ, ਨਾ ਕੋਈ ਬਨਸਪਤੀ ਉੱਗੇਗੀ। ਇਹ ਸੋਦੋਮ ਅਤੇ ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਦੀ ਤਬਾਹੀ ਵਰਗਾ ਹੋਵੇਗਾ, ਜਿਸ ਨੂੰ ਯਾਹਵੇਹ ਨੇ ਭਿਆਨਕ ਕ੍ਰੋਧ ਵਿੱਚ ਉਖਾੜ ਦਿੱਤਾ ਸੀ।
24ਸਾਰੀਆਂ ਕੌਮਾਂ ਪੁੱਛਣਗੀਆਂ, “ਯਾਹਵੇਹ ਨੇ ਇਸ ਧਰਤੀ ਨਾਲ ਅਜਿਹਾ ਕਿਉਂ ਕੀਤਾ ਹੈ? ਇਹ ਭਿਆਨਕ, ਭੜਕਦਾ ਗੁੱਸਾ ਕਿਉਂ?”
25ਅਤੇ ਜਵਾਬ ਇਹ ਹੋਵੇਗਾ, “ਇਹ ਇਸ ਲਈ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੇ ਨੇਮ ਨੂੰ ਛੱਡ ਦਿੱਤਾ, ਜਿਸ ਨੇਮ ਨੂੰ ਉਸ ਨੇ ਮਿਸਰ ਵਿੱਚੋਂ ਬਾਹਰ ਲਿਆਉਣ ਵੇਲੇ ਉਹਨਾਂ ਨਾਲ ਬੰਨ੍ਹਿਆ ਸੀ।
26ਉਹਨਾਂ ਨੇ ਜਾ ਕੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਉਹਨਾਂ ਨੂੰ ਮੱਥਾ ਟੇਕਿਆ, ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ, ਉਹ ਦੇਵਤੇ ਜਿਨ੍ਹਾਂ ਨੂੰ ਉਹ ਨੇ ਉਹਨਾਂ ਲਈ ਨਹੀਂ ਠਹਿਰਾਇਆ ਸੀ।
27ਇਸ ਲਈ ਯਾਹਵੇਹ ਦਾ ਕ੍ਰੋਧ ਇਸ ਧਰਤੀ ਉੱਤੇ ਭੜਕਿਆ ਅਤੇ ਉਹ ਇਸ ਪੁਸਤਕ ਵਿੱਚ ਲਿਖੇ ਸਾਰੇ ਸਰਾਪਾਂ ਨੂੰ ਇਸ ਉੱਤੇ ਲੈ ਆਇਆ।